ਮੁਅੱਤਲ ਡੀਐਸਪੀ ਸੋਨੀ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ‘ਚ ਕੀਤਾ ਗਿਆ ਪੇਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਆਪਣੀ ਪਤਨੀ ਉੱਤੇ ਗੋਲੀ ਚਲਾਉਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਆਰੋਪ ਵਿਚ ਮੁਅੱਤਲ ਡੀਐਸਪੀ ਅਤੁਲ ਸੋਨੀ ਨੂੰ ਰਿਮਾਂਡ ਖਤਮ ਹੋਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਆਪਣੀ ਪਤਨੀ ਉੱਤੇ ਗੋਲੀ ਚਲਾਉਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਆਰੋਪ ਵਿਚ ਮੁਅੱਤਲ ਡੀਐਸਪੀ ਅਤੁਲ ਸੋਨੀ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਦਰਅਸਲ ਮੋਹਾਲੀ ਦੀ ਅਦਾਲਤ ਨੇ ਪੁਲਿਸ ਨੂੰ ਡੀਐਸਪੀ ਅਤੁਲ ਸੋਨੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ਜੋ ਕਿ ਕੱਲ੍ਹ ਖਤਮ ਹੋ ਗਿਆ ਅਤੇ ਅੱਜ ਪੁਲਿਸ ਨੇ ਉਸ ਨੂੰ ਮੋਹਾਲੀ ਦੀ ਜਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਤੋਂ ਹੋਰ 5 ਦਿਨ ਦੀ ਪੁਲਿਸ ਰਿਮਾਂਡ ਦੇਣ ਦੀ ਮੰਗ ਕੀਤੀ ਪਰ ਮਾਨਯੋਗ ਅਦਾਲਤ ਨੇ ਪੁਲਿਸ ਦੀ ਮੰਗ ਨੂੰ ਨਾ ਮੰਨਿਆ ਅਤੇ ਅਤੁਲ ਸੋਨੀ ਦਾ ਰਿਮਾਂਡ ਵਧਾਉਣ ਦੀ ਥਾਂ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ

ਦਰਅਸਲ ਡੀਐਸਪੀ ਅਤੁਲ ਸੋਨੀ ਨੇ ਬੀਤੀ 19 ਜਨਵਰੀ ਨੂੰ ਕਿਸੇ ਝਗੜੇ ਕਾਰਨ ਆਪਣੀ ਪਤਨੀ ਉੱਤੇ ਫਾਇਰਿੰਗ ਕਰ ਦਿੱਤੀ ਸੀ ਪਰ ਇਸ ਘਟਨਾ ਵਿਚ ਉਸ ਦੀ ਪਤਨੀ ਦਾ ਬਚਾਅ ਹੋ ਗਿਆ ਅਤੇ ਫਿਰ ਉਸ ਦੀ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ(ਡੀਐਸਪੀ ਅਤੁਲ ਸੋਨੀ) ਉੱਤੇ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਅਤੁਲ ਸੋਨੀ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਅਤੇ ਉਹ ਕਈ ਦਿਨ ਫਰਾਰ ਰਿਹਾ ਅਤੇ ਬੀਤੀ 2 ਮਾਰਚ ਨੂੰ ਉਸ ਨੇ ਮੁਹਾਲੀ ਦੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਨੇ ਉਸ ਨੂੰ ਕੋਰਟ ਵਿਚ ਪੇਸ਼ ਕਰ ਦੋ ਦਿਨੀ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਖੈਰ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦੱਸ ਦਈਏ ਕਿ ਅਤੁਲ ਸੋਨੀ ਆਪਣੀ ਬਾਡੀ ਦੀ ਫਿਟਨੈਸ ਕਰਕੇ ਸਿੰਘਮ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ।

Leave a Reply

Your email address will not be published. Required fields are marked *