ਨਸ਼ੇ ਦੀ ਪੂਰਤੀ ਦੇ ਲਈ ਪੰਜਾਬ ਦੇ ਨੌਜਵਾਨ ਬਣੇ ਖੁੰਖਾਰ ਚੋਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਨਸ਼ਾ ਨੌਜਵਾਨਾਂ ਦੇ ਭਵਿੱਖ ਤੇ ਜਵਾਨੀ ਨੂੰ ਖਾ ਰਿਹਾ ਹੈ। ਨਸ਼ੇ ਦੇ ਕਾਰਨ ਕਈ ਨੌਜਵਾਨ ਮੌਤ ਦੀ ਸੇਜ ਤੇ ਲੇਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਨਸ਼ਾ ਨੌਜਵਾਨਾਂ ਦੇ ਭਵਿੱਖ ਤੇ ਜਵਾਨੀ ਨੂੰ ਖਾ ਰਿਹਾ ਹੈ। ਨਸ਼ੇ ਦੇ ਕਾਰਨ ਕਈ ਨੌਜਵਾਨ ਮੌਤ ਦੀ ਸੇਜ ਤੇ ਲੇਟ ਚੁੱਕੇ ਹਨ। ਨਸ਼ੇ ਨੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਨੂੰ ਸੁੰਨੀ ਕੀਤਾ ਹੈ ਤੇ ਨਾਲ ਹੀ ਕਈ ਬਾਪ ਦੇ ਆਸਰਿਆ ਨੂੰ ਖੋਹਿਆ ਹੈ। ਇਹਨਾਂ ਹੋਣ ਦੇ ਬਾਵਜੁਦ ਵੀ ਪੰਜਾਬ ਸਰਕਾਰ ਨੇ ਨਸ਼ੇ ਦੇ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਨਸ਼ਾ ਪੰਜਾਬ ਵਿੱਚ ਫੈਲਦਾ ਜਾ ਰਿਹਾ ਹੈ ਤੇ ਉਸਦੀ ਚਪੇਟ ਤੇ ਨੌਜਵਾਨ ਲਗਾਤਾਰ ਆ ਰਹੇ ਹਨ। ਪੰਜਾਬ ਦੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਹ ਨੌਜਵਾਨ ਮਰ ਰਹੇ ਹਨ ਜਿਹਨਾਂ ਨੂੰ ਨਸ਼ਾ ਨਹੀਂ ਮਿਲ ਰਿਹਾ ਹੈ ਪਰ ਇਸ ਤੋਂ ਜਿਆਦਾ ਇਹ ਮਾਮਲਾ ਸਾਹਮਣੇ ਆਇਆ ਹਨ ਕਿ ਨੌਜਵਾਨਾਂ ਦੀ ਮੌਤ ਨਸ਼ੇ ਦੀ ਜਿਆਦਾ ਮਾਤਰਾ ਹੋਣ ਕਾਰਨ ਹੀ ਉਹਨਾਂ ਦੀ ਮੌਤ ਹੋਈ ਹੈ। ਨਸ਼ਾ ਪੰਜਾਬ ਵਿੱਚ ਇਸ ਕਦਰ ਫੈਲ ਗਿਆ ਹੈ ਜਿਸਦੀ ਚਪੇਟ ਵਿੱਚ ਆਏ ਨੌਜਵਾਨ ਸਭ ਕੁਝ ਕਰਨ ਲਈ ਤਿਆਰ ਹਨ।

Drugs

ਚਾਹੇ ਉਹ ਕੰਮ ਉਹਨਾਂ ਲਈ ਸਹੀ ਹੈ ਜਾਂ ਫਿਰ ਗਲਤ ਉਹ ਨਸ਼ੇ ਦੀ ਪੁਰਤੀ ਦੇ ਲਈ ਸਭ ਕੁਝ ਕਰਨ ਲਈ ਤਿਆਰ ਹਨ। ਇਸੇ ਤਰਾਂ ਇਕ ਮਾਮਾਲ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਦੋ ਨੌਜਵਾਨਾਂ ਨੂੰ ਚੋਰੀ ਕਰਨ ਦੇ ਇਲਜਾਮ ਤੇ ਗ੍ਰਿਫਤਾਰ ਕੀਤਾ ਗਿਆ ਹੈ ਪਰ ਜਦੋ ਪੁਲਿਸ ਨੇ ਇਹਨਾਂ ਕੋਲੋ ਪੁੱਛਗਿਛ ਕੀਤੀ ਤਾਂ ਜੋ ਪਤਾ ਚਲਿਆ ਤਾਂ ਪੰਜਾਬ ਸਰਕਾਰ ਦੇ ਨਸ਼ੇ ਨੂੰ ਕੇ ਲੱਖਾਂ ਹੀ ਵਾਧੇ ਦਾਅਵੇ ਫੇਲ ਹੁੰਦੇ ਹੋਏ ਨਜਰ ਆਏ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਨਸ਼ੇ ਦੀ ਅਜਿਹੀ ਭੈੜੀ ਆਦਤ ਪੈ ਗਈ ਹੈ ਇਹ ਨੌਜਵਾਨ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਤੱਕ ਕਰਨ ਲਈ ਤਿਆਰ ਹੋ ਗਏ ਹਨ।

Thief

ਦੱਸਿਆ ਜਾ ਰਿਹੈ ਕਿ ਮਹਿਲਾ ਤੋਂ ਦੋ ਨੌਜਵਾਨਾਂ ਨੇ ਉਸਦਾ ਮੋਬਾਇਲ ਖੋਹਿਆ ਤੇ ਫਰਾਰ ਹੋ ਗਏ। ਪਰ ਪੁਲਿਸ ਦੀਆਂ ਮੁਸਤੈਦੀ ਨਜਰਾਂ ਤੋਂ ਉਹ ਬਚ ਨਹੀਂ ਸਕੇ ਤੇ ਉਹਨਾਂ ਨੇ ਇਕ ਚੋਰ ਨੂੰ ਮਾਡਲ ਟਾਊਨ ਵਿੱਖੇ ਗ੍ਰਿਫਤਾਰ ਕਰ ਲਿਆ ਜਦਕਿ ਇਕ ਚੋਰ ਫਰਾਰ ਦੱਸਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ  ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਨਸ਼ੇ ਦੀ ਬਹੁਤ ਹੀ ਭੈੜੀ ਆਦਤ ਪੈ ਚੁਕੀ ਸੀ ਜਿਸ ਕਾਰਨ ਉਹ ਨਸ਼ੇ ਦੀ ਪੂਰਤੀ ਦੇ ਲਈ ਲੁੱਟਖੋਹ ਕਰਨੀ ਸ਼ੁਰੂ ਕਰ ਦਿੱਤੀ। ਜਿਸਦੇ ਚਲਦੇ ਹੀ ਉਹਨਾਂ ਨੇ ਇਸ ਤਰਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪੁਲਿਸ ਨੇ ਫਰਾਰ ਆਰੋਪੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *