Drug News: ਅਬੋਹਰ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤ

ਅਬੋਹਰ : ਅਬੋਹਰ ਦੇ ਪਿੰਡ ਤੇਲੂਪੁਰਾ ਦੀਆਂ ਝਾੜੀਆਂ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ’ਤੇ ਇਕ ਵੱਡਾ ਖ਼ੁਲਾਸਾ ਹੋਇਆ ਹੈ। ਪਿਤਾ ਮੁਤਾਬਕ…

ਅਬੋਹਰ : ਅਬੋਹਰ ਦੇ ਪਿੰਡ ਤੇਲੂਪੁਰਾ ਦੀਆਂ ਝਾੜੀਆਂ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ’ਤੇ ਇਕ ਵੱਡਾ ਖ਼ੁਲਾਸਾ ਹੋਇਆ ਹੈ। ਪਿਤਾ ਮੁਤਾਬਕ ਦੋਵਾਂ ਭਰਾਵਾਂ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਰਿਹਾ ਹੈ। ਥਾਣਾ ਖੂਈਆਂ ਸਰਵਰ ਦੀ ਪੁਲਿਸ ਵੱਲੋਂ ਮਿ੍ਰਤਕਾਂ ਦੀਆਂ ਲਾਸ਼ਾ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਉਂਦੇ ਹੋਏ ਪਿਤਾ ਦੇ ਬਿਆਨਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੀਰਵਾਰ ਸਵੇਰੇ ਸੇਮ ਨਾਲੇ ਕੋਲ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਦੇਖੀਆਂ ਗਈਆਂ।

 ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਪੁਲਿਸ ਦੇ ਇੰਚਾਰਜ ਪਰਮਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਰਾਹੀਂ ਦੋਵਾਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਦੋਵਾਂ ਦੀ ਪਛਾਣ ਪਿੰਡ ਤੇਲੂਪੁਰਾ ਨਿਵਾਸੀ ਓਮ ਪ੍ਰਕਾਸ਼ ਦੇ ਪੁੱਤਰਾਂ 29 ਸਾਲਾ ਰਾਹੁਲ ਤੇ 27 ਸਾਲਾ ਸੁਸ਼ੀਲ ਕੁਮਾਰ ਵਜੋਂ ਹੋਈ ਹੈ। ਥਾਣਾ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀ ਮੌਤ ਦਾ ਕਾਰਨ ਸਾਹਮਣੇ ਆਏਗਾ। ਉਥੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮਿ੍ਰਤਕ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਸਰਕਾਰੀ ਹਸਪਤਾਲ ਵਿਚ ਬਰੂਫਨ ਦੀ ਗੋਲ਼ੀ ਲੈਣ ਗਏ ਸਨ ਪਰ ਸ਼ਾਮ ਨੂੰ ਘਰ ਨਹੀਂ ਮੁੜੇ।

ਉਨ੍ਹਾਂ ਨੂੰ ਗੁਆਂਢੀਆਂ ਨੇ ਦੱਸਿਆ ਕਿ ਦੋਵੇਂ ਸੇਮ ਨਾਲੇ ਦੇ ਨੇੜੇ ਪਏ ਹਨ। ਉਨ੍ਹਾਂ ਦੇ ਦੋਵੇਂ ਪੁੱਤਰ ਪਿਛਲੇ ਲਗਪਗ 10 ਸਾਲ ਤੋਂ ਨਸ਼ਾ ਕਰਨ ਦੇ ਆਦੀ ਸਨ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਚਿੱਟੇ ਦਾ ਟੀਕਾ ਲਾਇਆ ਹੈ ਜਾਂ ਕੋਈ ਹੋਰ ਨਸ਼ਾ ਕੀਤਾ ਹੈ। ਪਰ ਦੋਵਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲੇ ਉਨ੍ਹਾਂ ਦੇ ਪੁੱਤਰਾਂ ਵਿੱਚੋਂ ਇਕ ਦਿੱਲੀ ਵਿਚ ਟੈਕਨੀਕਲ ਇੰਜੀਨੀਅਰ ਸੀ ਤੇ ਦੂਜਾ ਕੰਪਿਊਟਰ ਦੀ ਦੁਕਾਨ ਚਲਾਉਂਦਾ ਸੀ।

Leave a Reply

Your email address will not be published. Required fields are marked *