#Video: ਮੋਗਾ ’ਚ ਲੋਕਾਂ ਨੇ ਨਸ਼ਾ ਕਰਦੇ ਨੌਜਵਾਨਾਂ ਨੂੰ ਰੰਗੀ ਹੱਥੀ ਕੀਤਾ ਕਾਬੂ ਤੇ ਫਿਰ ਹੋਇਆ ਇਹ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਨਸ਼ੇ ਦੇ ਕਾਰਨ ਨੌਜਵਾਨ ਪੀੜੀ ਆਪਣੇ ਭਵਿੱਖ ਨੂੰ ਕਾਲੇ ਹਨੇਰੇ ਵੱਲ ਨੂੰ ਲੈਕੇ ਜਾ ਰਹੀ ਹੈ। ਸੂਬੇ ’ਚ ਨਸ਼ੇ ਦੇ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਨਸ਼ੇ ਦੇ ਕਾਰਨ ਨੌਜਵਾਨ ਪੀੜੀ ਆਪਣੇ ਭਵਿੱਖ ਨੂੰ ਕਾਲੇ ਹਨੇਰੇ ਵੱਲ ਨੂੰ ਲੈਕੇ ਜਾ ਰਹੀ ਹੈ। ਸੂਬੇ ’ਚ ਨਸ਼ੇ ਦੇ ਕਾਰਨ ਹੀ ਕਈ ਨੌਜਵਾਨ ਮੌਤ ਦੇ ਮੂੰਹ ’ਚ ਚੱਲੇ ਗਏ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਲੈਕੇ ਕਈ ਤਰ੍ਹਾਂ ਦੇ ਕੀਤੇ ਗਏ ਲੱਖਾਂ ਹੀ ਦਾਅਵੇ ਖੋਖਲੇ ਨਜਰ ਆ ਰਹੇ ਪਰ ਸੂਬੇ ਦੇ ਲੋਕ ਨਸ਼ੇ ਦੇ ਖਿਲਾਫ ਇਕਜੁੱਟ ਹੋ ਗਏ ਹਨ।

https://www.facebook.com/LivingIndiaNewschannel/videos/503317820513962/

ਜਿਸ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ’ਚ  ਲੋਕਾਂ ਨੇ ਨਸ਼ੇ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਨੇ ਨਸ਼ਾ ਕਰਦੇ ਹੋਏ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਮਾਮਲਾ ਪਿੰਡ ਨੂਰਪੁਰ ਹਕੀਮਾਂ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਲੋਕਾਂ ਨੇ ਨਸ਼ਾ ਕਰਦੇ ਹੋਏ ਨੌਜਵਾਨਾਂ ਨੂੰ ਰੰਗੀ ਹੱਥੀ ਕਾਬੂ ਕੀਤਾ ਹ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *