ਰਿਸ਼ਤੇ ਤਾਰ-ਤਾਰ! ਨਸ਼ੇੜੀ ਪੁੱਤ ਨੇ ਚਾਕੂ ਦੀ ਨੋਕ ’ਤੇ ਆਪਣੀ ਹੀ ਮਾਂ ਨਾਲ ਕੀਤਾ ਜ਼ਬਰ-ਜਨਾਹ

ਗਾਜ਼ੀਆਬਾਦ- ਸ਼ਰਾਬ ਅਤੇ ਨਸ਼ੀਲੇ ਪਦਾਰਥ ਦੇ ਆਦੀ ਇਕ ਨੌਜਵਾਨ ਨੇ ਦੀਵਾਲੀ ਦੀ ਰਾਤ ਆਪਣੀ ਹੀ ਮਾਂ ਦੇ ਗਲ਼ੇ ’ਤੇ ਚਾਕੂ ਰੱਖ ਜਾਨੋਂ ਮਾਰਨ ਦੀ ਧਮਕੀ…

ਗਾਜ਼ੀਆਬਾਦ- ਸ਼ਰਾਬ ਅਤੇ ਨਸ਼ੀਲੇ ਪਦਾਰਥ ਦੇ ਆਦੀ ਇਕ ਨੌਜਵਾਨ ਨੇ ਦੀਵਾਲੀ ਦੀ ਰਾਤ ਆਪਣੀ ਹੀ ਮਾਂ ਦੇ ਗਲ਼ੇ ’ਤੇ ਚਾਕੂ ਰੱਖ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਅਪਰਾਧ ’ਚ ਸ਼ਾਮਲ ਨੌਜਵਾਨ ਨੂੰ ਉਸ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Also Read: ਪੰਜਾਬ ਸਰਕਾਰ ਦੀ ਸੂਬਾ ਵਾਸੀਆਂ ਨੂੰ ਵੱਡੀ ਰਾਹਤ, ਪੈਟਰੋਲ ਤੋਂ ਘਟਾਇਆ 10 ਰੁਪਏ ਵੈਟ

ਘਟਨਾ ਗਾਜ਼ੀਆਬਾਦ ਦੇ ਟੀਲਾ ਮੋੜ ਥਾਣਾ ਖੇਤਰ ਦੀ ਇਕ ਝੁੱਗੀ ਬਸਤੀ ’ਚ ਵੀਰਵਾਰ ਰਾਤ ਉਸ ਸਮੇਂ ਹੋਈ, ਜਦੋਂ ਨੌਜਵਾਨ ਸ਼ਰਾਬ ਦੇ ਨਸ਼ੇ ’ਚ ਘਰ ਪੁੱਜਿਆ। ਦਰਜ ਮਾਮਲੇ ਅਨੁਸਾਰ, ਦੋਸ਼ੀ ਨੇ ਚਾਕੂ ਕੱਢ ਕੇ ਆਪਣੀ ਮਾਂ ਦੀ ਗਰਦਨ ’ਤੇ ਰੱਖ ਦਿੱਤਾ ਅਤੇ ਘਿਨੌਣੇ ਕੰਮ ਨੂੰ ਅੰਜਾਮ ਦਿੱਤਾ। ਪੁਲਸ ਸੁਪਰਡੈਂਟ ਗਿਆਨੇਂਦਰ ਸਿੰਘ ਨੇ ਦੱਸਿਆ ਕਿ ਇਸ ਅਪਰਾਧ ਦੀ ਸ਼ਿਕਾਰ ਔਰਤ ਨੇ ਥਾਣੇ ਪੁੱਜ ਕੇ ਆਪਣੇ ਪੁੱਤਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Also Read: ਰਵਨੀਤ ਬਿੱਟੂ ਦਾ ਨਵਜੋਤ ਸਿੰਘ ‘ਤੇ ਤੰਜ, ਕਿਹਾ- ਪਹਿਲਾਂ ਸਿੱਧੂ ਨੂੰ ਕਰੋ ਖੁਸ਼

Leave a Reply

Your email address will not be published. Required fields are marked *