ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਲਗਾਤਾਰ ਆਪਣਾ ਪੈਰ ਪਸਾਰ ਰਿਹਾ ਹੈ। ਜਿਸ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪਰ ਹੁਣ ਇਸ ਮਾਮਲੇ ਦੇ ਖਿਲਾਫ ਜਿੱਥੇ ਪੰਜਾਬ ਪੁਲਿਸ ਥਾਂ-ਥਾਂ ਤੇ ਛਾਪੇਮਾਰੀ ਕਰ ਰਹੀ ਹੈ ਉੱਥੇ ਹੀ ਹੁਣ ਲੋਕ ਵੀ ਇਸ ਮਾਮਲੇ ਦੇ ਵਿਰੁੱਧ ਆਪਣੀ ਆਵਾਜ਼ ਚੁੱਕਣ ਲੱਗ ਪਏ ਹਨ
ਇਸੇ ਤਰ੍ਹਾਂ ਦਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਨੇ ਇਕ ਨਸ਼ੇੜੀ ਦਾ ਜੰਮਕੇ ਕੁਟਾਪਾ ਚਾੜਿਆ। ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ੇੜੀ ਵਿਅਕਤੀ ਨਸ਼ਾ ਕਰ ਲੋਕਾਂ ਨੂੰ ਗਾਲਾਂ ਕੱਢਦਾ ਸੀ।
ਜਿਸ ਕਾਰਨ ਲੋਕਾਂ ਨੇ ਦੁਖੀ ਹੋਕੇ ਨਸ਼ੇੜੀ ਦਾ ਕੁਟਾਪਾ ਚਾੜਿਆ। ਇਹਨਾਂ ਹੀ ਨਹੀਂ ਗੁਸਾਏ ਲੋਕਾਂ ਨੇ ਨਸ਼ੇੜੀ ਵਿਅਕਤੀ ਦਾ ਮੂੰਹ ਕਾਲਾ ਕੀਤਾ। ਜਿਸ ਤੋਂ ਬਾਅਦ ਨਸ਼ੇੜੀ ਵਿਅਕਤੀ ਨੇ ਮੁਆਫੀ ਮੰਗ ਕੇ ਲੋਕਾਂ ਤੋਂ ਆਪਣਾ ਖਹਿੜਾ ਛੁਡਵਾਇਆ।


