ਰੇਲਵੇ ਲਾਈਨਾਂ ਉਤੇ ਬੈਠ ਪੀਣ ਲੱਗੇ ਸ਼ਰਾ.ਬ, ਨਾ ਟਰੇਨ ਦਾ ਹਾਰਨ ਸੁਣਿਆ, ਨਾ ਰਾਹਗੀਰਾਂ ਦੀਆਂ ਆਵਾਜ਼ਾਂ, ਫਿਰ ਜੋ ਹੋਇਆ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਖੰਨਾ-ਪੰਜ ਸਾਥੀ ਰੇਲਵੇ ਲਾਈਨਾਂ ਉਤੇ ਬੈਠ ਕੇ ਹੀ ਸ਼ਰਾਬ ਪੀਣ ਲੱਗੇ। ਜਾਮ ਨਾਲ ਜਾਮ ਖੜਕਾਉਂਦਿਆਂ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਰੇਲ ਗੱਡੀ ਸਿਰ ਉਤੇ…

ਖੰਨਾ-ਪੰਜ ਸਾਥੀ ਰੇਲਵੇ ਲਾਈਨਾਂ ਉਤੇ ਬੈਠ ਕੇ ਹੀ ਸ਼ਰਾਬ ਪੀਣ ਲੱਗੇ। ਜਾਮ ਨਾਲ ਜਾਮ ਖੜਕਾਉਂਦਿਆਂ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਰੇਲ ਗੱਡੀ ਸਿਰ ਉਤੇ ਆ ਗਈ।  ਉਨ੍ਹਾਂ ਨਾ ਤਾਂ ਗੱਡੀ ਦਾ ਹਾਰਨ ਤੇ ਨਾ ਹੀ ਰਾਹਗੀਰਾਂ ਦੀਆਂ ਆਵਾਜ਼ਾਂ ਸੁਣੀਆਂ। ਤਿੰਨ ਜਣਿਆਂ ਨੇ ਤਾਂ ਭੱਜ ਕੇ ਜਾਨ ਬਚਾ ਲਈ ਪਰ ਦੋ ਸਾਥੀ ਰੇਲ ਗੱਡੀ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਦੀ ਮੌ.ਤ ਹੋ ਗਈ। ਇਹ ਹਾਦਸਾ ਖੰਨਾ ਵਿਚ ਲਲਹੇੜੀ ਰੋਡ ਨੇੜੇ ਰੇਲਵੇ ਪੁਲ ਦੇ ਨੇੜੇ ਵਾਪਰਿਆ। ਮਾਲਗੱਡੀ ਹੇਠਾਂ ਆਉਣ ਨਾਲ 2 ਵਿਅਕਤੀਆਂ ਦੀ ਮੌ.ਤ ਹੋ ਗਈ, ਜਦੋਂਕਿ 3 ਵਿਅਕਤੀਆਂ ਨੇ ਭੱਜ ਕੇ ਜਾਨ ਬਚਾਈ। ਇਹ ਸਾਰੇ ਰੇਲਵੇ ਲਾਈਨਾਂ ’ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਮਾਲਗੱਡੀ ਆ ਗਈ।ਇਸ ਦੌਰਾਨ 2 ਵਿਅਕਤੀ ਗੱਡੀ ਦੇ ਹੇਠਾਂ ਆ ਗਏ। ਮ੍ਰਿਤਕਾਂ ਦੀ ਪਛਾਣ ਆਜ਼ਾਦ ਨਗਰ ਖੰਨਾ ਦੇ ਰਹਿਣ ਵਾਲੇ ਸਤਪਾਲ ਤੇ ਪ੍ਰਵੀਨ ਵਜੋਂ ਹੋਈ ਹੈ। ਸਤਪਾਲ ਰਾਜ ਮਿਸਤਰੀ ਸੀ ਅਤੇ ਪ੍ਰਵੀਨ ਉਸ ਦੇ ਨਾਲ ਮਜ਼ਦੂਰੀ ਕਰਦਾ ਸੀ।
ਮ੍ਰਿਤਕ ਪ੍ਰਵੀਨ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਪ੍ਰਵੀਨ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਉਸ ਨੇ ਰਾਤ ਨੂੰ ਫੋਨ ਵੀ ਨਹੀਂ ਚੁੱਕਿਆ। ਸਤਪਾਲ ਦੇ ਘਰ ਪਤਾ ਕੀਤਾ ਤਾਂ ਉਹ ਵੀ ਨਹੀਂ ਮਿਲਿਆ। ਸਵੇਰੇ ਪਤਾ ਲੱਗਾ ਕਿ ਬੀਤੀ ਰਾਤ 2 ਵਿਅਕਤੀ ਗੱਡੀ ਹੇਠਾਂ ਆ ਗਏ ਸਨ। ਉਸ ਨੇ ਰੇਲਵੇ ਪੁਲਸ ਕੋਲ ਜਾ ਕੇ ਪਤਾ ਕੀਤਾ ਤਾਂ ਫੋਟੋਆਂ ਤੋਂ ਦੋਵਾਂ ਦੀ ਪਛਾਣ ਹੋਈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਰੇਲਵੇ ਲਾਈਨ ’ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਹ ਸਾਰੇ ਡੈਡੀਕੇਟਿਡ ਫ੍ਰੇਟ ਕੋਰੀਡੋਰ ਕਾਰਪੋਰੇਸ਼ਨ (ਡੀ. ਐੱਫ. ਸੀ. ਸੀ.) ਲਾਈਨ, ਜੋ ਕਿ ਮਾਲਗੱਡੀਆਂ ਲਈ ਵਿਸ਼ੇਸ਼ ਤੌਰ ’ਤੇ ਬਣਾਈ ਗਈ ਹੈ, ਉੱਪਰ ਬੈਠੇ ਸਨ ਕਿ ਮਾਲਗੱਡੀ ਦੀ ਲਪੇਟ ਵਿਚ ਆਉਣ ਕਾਰਨ 2 ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨਾਂ ਨੇ ਭੱਜ ਕੇ ਜਾਨ ਬਚਾਈ। ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਇਕ ਰਾਹਗੀਰ ਨੇ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਟ੍ਰੈਕ ’ਤੇ 2 ਲਾ.ਸ਼ਾਂ ਪਈਆਂ ਮਿਲੀਆਂ ਹਨ।  ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

Leave a Reply

Your email address will not be published. Required fields are marked *