ਜਲੰਧਰ ਦੇ ਥਾਣੇ ਵਿੱਚ ਡਰੈੱਸ ਕੋਡ ਲਾਗੂ, ਕੈਪਰੀ-ਨਿੱਕਰ ਪਾ ਕੇ ਆਉਣ ਵਾਲਿਆਂ ਨੂੰ ਨਹੀ ਮਿਲੇਗੀ ਐਂਟਰੀ

ਜਲੰਧਰ: ਜੇਕਰ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜ੍ਹੇ…

ਜਲੰਧਰ: ਜੇਕਰ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜ੍ਹੇ ਸੰਤਰੀ ਅਜਿਹੇ ਪਹਿਰਾਵੇ ਪਹਿਨਣ ਵਾਲਿਆਂ ਨੂੰ ਅੰਦਰ ਨਹੀਂ ਜਾਣ ਦੇਣਗੇ। ਥਾਣਾ ਇੰਚਾਰਜ ਨੇ ਥਾਣੇ ਆਉਣ ਵਾਲੇ ਲੋਕਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਥਾਣੇ ਦੇ ਮੁੱਖ ਗੇਟ ’ਤੇ ਇਕ ਥਾਂ ’ਤੇ ਨਹੀਂ ਸਗੋਂ ਦੋ ਥਾਵਾਂ ’ਤੇ ਨੋਟਿਸ ਚਿਪਕਾਏ ਗਏ ਹਨ ਕਿ ਕੈਪਰੀ-ਨਿੱਕਰ ਪਾ ਕੇ ਥਾਣੇ ਆਉਣ ਦੀ ਮਨਾਹੀ ਹੈ।

 ਪੁਲੀਸ ਸਟੇਸ਼ਨ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲਿਆਂ ਲਈ ਡੀਜੀਪੀ ਦਫ਼ਤਰ ਜਾਂ ਪੁਲੀਸ ਕਮਿਸ਼ਨਰ ਦਫ਼ਤਰ ਵੱਲੋਂ ਕੋਈ ਹੁਕਮ ਨਹੀਂ ਹੈ ਪਰ ਇਹ ਨੋਟਿਸ ਪੁਲੀਸ ਥਾਣਾ ਡਵੀਜ਼ਨ ਨੰਬਰ 4 ਵਿੱਚ ਆਪਣੇ ਪੱਧਰ ’ਤੇ ਚਿਪਕਾਇਆ ਗਿਆ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਦੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਤਰਕ ਸੀ ਕਿ ਜੇਕਰ ਕੋਈ ਕੈਪਰੀ ਜਾਂ ਸ਼ਾਰਟਸ ਪਾ ਕੇ ਕਿਸੇ ਸਰਕਾਰੀ ਦਫ਼ਤਰ ਵਿੱਚ ਜਾਵੇ ਤਾਂ ਚੰਗਾ ਨਹੀਂ ਲੱਗਦਾ। ਇਹ ਸਾਡਾ ਸੱਭਿਆਚਾਰ ਨਹੀਂ ਹੈ।

Leave a Reply

Your email address will not be published. Required fields are marked *