ਲੁਧਿਆਣਾ : ਦੁਬਈ ਵਿਚ ਕਰਵਾਏ ਜਾ ਰਹੇ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਕੱਤਰ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਤੇ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਸੀਨੀਅਰ ਉਪ ਪ੍ਰਧਾਨ ਪ੍ਰਸਿੱਧ ਸ਼ਾਇਰਾ ਡਾ. ਗੁਰਚਰਨ ਕੌਰ ਕੋਚਰ ਨੂੰ ਉਨ੍ਹਾਂ ਵੱਲੋਂ ਲਿਖੇ ਗਏ ਗੀਤ ਚਾਨਣ ਭਰ ਦਿਆਂਗੇ ਸਦਕਾ ‘ਪਿਫ਼ ਸਟਾਰ ਐਵਾਰਡ -2023’ (ਅੰਤਰਰਾਸ਼ਟਰੀ ਅਚੀਵਰ) ਤਹਿਤ ‘ਬੈਸਟ ਪੋਇਟ ਐਂਡ ਰਾਈਟਰ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ।
15 ਦਸੰਬਰ ਨੁੂੰ ਮਿਲੇਗਾ ਐਵਾਰਡ
ਜ਼ਿਕਰਯੋਗ ਹੈ ਕਿ ਇਹ ਐਵਾਰਡ 15 ਦਸੰਬਰ ਨੂੰ ਮਿਲੇਗਾ। ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਸ਼ੁੱਧ ਮਹਾਂਦੇਵ ਫਿਲਮ ਪ੍ਰਾਈਵੇਟ ਲਿਮਟਿਡ, ਆਰ. ਰਾਜਾ ਤੇ ਵੀਟੂਵੀ ਸਿਨੇਮਾ ਲੁਧਿਆਣਾ ਵੱਲੋਂ ਦਿੱਤਾ ਜਾ ਰਿਹਾ ਹੈ। ਇਹ ਗੀਤ ਵਹਿਮ-ਭਰਮ ਛੱਡਦੇ ਹੋਏ ਅੰਗ ਦਾਨ ਕਰਨ ਅਤੇ ਖ਼ਾਸਕਰ ਅੱਖਾਂ ਦਾਨ ਕਰਨ ਲਈ ਸਮਾਜ ਨੂੰ ਸੁਨੇਹਾ ਦਿੰਦਾ ਹੈ। ਇਸ ਗੀਤ ਨੂੰ ਗਾਇਕ ਜੋੜੀ ਗੁਰਵਿੰਦਰ ਸਿੰਘ ਸ਼ੇਰਗਿੱਲ ਤੇ ਸਿਮਰਨ ਸਿੰਮੀ ਨੇ ਗਾਇਆ ਹੈ। ਅੱਖਾਂ ਦੇ ਮਾਹਿਰ ਸਟੇਟ ਐਵਾਰਡੀ ਡਾ. ਰਮੇਸ਼ ਦੇ ਨਿਰਦੇਸ਼ਨ ਹੇਠ ਇਹ ਗੀਤ ਬਾਖ਼ੂਬੀ ਫ਼ਿਲਮਾਇਆ ਗਿਆ ਹੈ।


