2021 ‘ਚ ਡਬਲ ਮਜ਼ੇ ਨਾਲ ਲੌਂਗ ਲਾਚੀ- 2 ਮਚਾਉਂਣ ਵਾਲੀ ਹੈ ਫੁਲ ਧਮਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੋਲੀਵੁਡ ਸਿਨੇਮਾ ਨੂੰ ਹੁਣ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰ ਕਈ ਖੇਤਰਾਂ ਵਿੱਚ ਵੀ ਲੋਕ ਪਸੰਦ ਕਰ ਰਹੇ ਹਨ। ਪੰਜਾਬੀ ਫਿਲਮਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੋਲੀਵੁਡ ਸਿਨੇਮਾ ਨੂੰ ਹੁਣ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰ ਕਈ ਖੇਤਰਾਂ ਵਿੱਚ ਵੀ ਲੋਕ ਪਸੰਦ ਕਰ ਰਹੇ ਹਨ। ਪੰਜਾਬੀ ਫਿਲਮਾਂ ਆਪਣੀ ਕਹਾਣੀ ਅਤੇ ਭਾਸ਼ਾ ਕਾਰਨ ਲੋਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੀ ਹੈ। ਪੰਜਾਬੀ ਗੀਤ ਹਰ ਵਿਆਹ ਦੀ ਰੌਣਕ ਹੈ, ਜਿਸ ਤੋਂ ਬਿਨਾਂ ਕੋਈ ਪਾਰਟੀ ਪੂਰੀ  ਨਹੀਂ ਨਹੀਂ ਹੁੰਦੀ।

ਇਸ ਤੋਂ ਇਲਾਵਾਂ ਸਾਲ 2018 ਵਿੱਚ ਆਈ ਨਿਰੂ ਬਾਜਵਾ ਦੀ ਲੌਂਗ ਲਾਚੀ ਨੇ ਦਰਸ਼ਕਾ ਦੇ ਮਨਾਂ ਵਿੱਚ ਚੰਗੀ ਜਗ੍ਹਾ ਬਣਾਈ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਵੀ ਮਿਲਿਆ ਹੈ। ਇਸੇ ਦੇ ਨਾਲ ਹੁਣ 2020 ‘ਚ ਆਉਂਣ ਵਾਲੀ ਲੌਂਗ ਲਾਚੀ-2 ਵੀ ਦਰਸ਼ਕਾ ਨੂੰ ਡਬਲ ਮਜਾ ਦੇਣ ਵਾਲੀ ਹੈ। ਦੱਸ ਦਈਏ ਕਿ, ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਆਉਂਣ ਵਾਲੀ ਫਿਲਮ ਲੌਂਗ ਲਾਚੀ-2 ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਸ਼ੇਅਰ ਕੀਤਾ ਹੈ। ਸਾਲ 2021 ‘ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਪੋਸਟਰ 2019 ਦੇ ਅੰਤ ਵਿੱਚ ਹੀ ਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਕਰਨਗੇ।

ਐਮੀ ਵਿਰਕ ਨੇ ਕੈਪਸ਼ਨ ਦਿੱਤੀ ਹੈ-

https://www.instagram.com/p/B6qWZjzjzv9/

ਫ਼ਿਲਮਾ ਦੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸ਼ੇਅਰ ਕਰ ਅੰਬਰਦੀਪ ਸਿੰਘ ਨੂੰ ਵਧਾਈ ਦਿੱਤੀ ਹੈ।

https://www.instagram.com/p/B6qfcw2lydi/

ਖਾਸ ਗੱਲ ਇਹ ਹੈ ਕਿ, ਲੌਂਗ ਲਾਚੀ ਫਿਲਮ ਦਾ ਟਾਈਟਲ ਗੀਤ ਲੌਂਗ ਲਾਚੀ ਯੂ-ਟਿਊਬ ‘ਤੇ ਇੱਕ ਬਿਲੀਅਨ ਲੋਕਾਂ ਵਲੋਂ ਪਸੰਦ ਕੀਤਾ ਜਾਣ ਵਾਲਾ ਪਹਿਲਾ ਭਾਰਤੀ ਗੀਤ ਬਣ ਚੁੱਕਿਆ ਹੈ।ਇਸ ਗਾਣੇ ਨੂੰ ਬਾਲੀਵੁੱਡ ਫ਼ਿਲਮ ਲੁੱਕਾ ਛੁਪੀ ਵਿੱਚ ਵੀ ਫ਼ਿਲਮਾਇਆ ਗਿਆ ਹੈ।

Leave a Reply

Your email address will not be published. Required fields are marked *