ਭਾਰਤ ਪਹੁੰਚੇ ਰਾਸ਼ਟਰਪਤੀ ਡੋਨਾਲਡ ਟਰੰਪ, ਏਅਰਪੋਰਟ ‘ਤੇ PM ਮੋਦੀ ਨੇ ਕੀਤਾ ਸਵਾਗਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਰੋਜਾ ਦੌਰੇ ਉੱਤੇ ਭਾਰਤ ਪਹੁੰਚ ਚੁੱਕੇ ਹਨ। ਰਾਸ਼ਟਰਪਤੀ ਟਰੰਪ ਦਾ ਜਹਾਜ ਅਹਿਮਦਾਬਾਦ ਦੇ ਏਅਰਪੋਰਟ ਉੱਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਰੋਜਾ ਦੌਰੇ ਉੱਤੇ ਭਾਰਤ ਪਹੁੰਚ ਚੁੱਕੇ ਹਨ। ਰਾਸ਼ਟਰਪਤੀ ਟਰੰਪ ਦਾ ਜਹਾਜ ਅਹਿਮਦਾਬਾਦ ਦੇ ਏਅਰਪੋਰਟ ਉੱਤੇ ਲੈਂਡ ਹੋਇਆ ਹੈ ਜਿੱਥੇ ਖੁਦ ਉਨ੍ਹਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਪਹਿਲੀ ਵਾਰ ਅਧਿਕਾਰਕ ਤੌਰ ਉੱਤੇ ਭਾਰਤ ਦੇ ਦੌਰੇ ਉੱਤੇ ਆਏ ਹਨ ਉਨ੍ਹਾਂ ਨੇ ਨਾਲ ਉਨ੍ਹਾਂ ਦਾ ਪਤਨੀ ਮੇਲਾਨੀਆ ਟਰੰਪ ਸਮੇਤ ਪੂਰਾ ਪਰਿਵਾਰ ਭਾਰਤ ਆਇਆ ਹੈ।

ਏਅਰਪੋਰਟ ਤੋਂ ਦੋਵੇਂ ਲੀਡਰ ਸਾਬਰਮਤੀ ਆਸ਼ਰਮ ਜਾਣ ਲਈ ਰਵਾਨ ਹੋ ਚੁੱਕੇ ਹਨ ਅਤੇ ਇਸ ਤੋਂ ਬਾਅਦ ਉਹ ਮੌਟੋਰਾ ਸਟੇਡੀਅਮ ਜਾਣਗੇ ਜਿੱਥੇ ਉਨ੍ਹਾਂ ਦੁਆਰਾ ਨਮਸਤੇ ਟਰੰਪ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਜਾਵੇਗਾ। ਦੋਵੋਂ ਰਾਸ਼ਟਰੀ ਲੀਡਰਾਂ ਨੂੰ ਵੇਖਣ ਲਈ ਲੱਖਾਂ ਲੋਕ ਸਟੇਡੀਅਮ ਉੱਤੇ ਪਹੁੰਚੇ ਚੁੱਕੇ ਹਨ। ਸਟੇਡੀਅਮ ਦੇ ਬਾਹਰ ਵੀ ਟਰੰਪ ਦਾ ਸਵਾਗਤ ਕਰਨ ਲਈ ਲੱਖਾਂ ਲੋਕ ਲਾਇਨਾਂ ਵਿੱਚ ਲੱਗੇ ਹੋਏ ਹਨ। ਟਰੰਪ ਦੇ ਦੌਰੇ ਨੂੰ ਵੇਖਦੇ ਹੋਏ ਗੁਜਰਾਤ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਚਮਕਾ ਦਿੱਤੀਆਂ ਗਈਆਂ ਹਨ ਅਤੇ ਦੀਵਾਰਾਂ ਉੱਤੇ ਪੇਂਟਿਗ ਰਾਹੀਂ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦੇ ਚਿੱਤਰ ਛਾਪੇ ਗਏ ਹਨ।

ਨਮਸਤੇ ਟਰੰਪ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਡੋਨਾਲਡ ਟਰੰਪ ਅਤੇ ਉਨ੍ਹਾਂ ਦਾ ਵਫ਼ਦ ਤਾਜ ਮਹਲ ਵੇਖਣ ਲਈ ਰਵਾਨਾ ਹੋ ਜਾਵੇਗਾ ਅਤੇ ਸ਼ਾਮ 5:30 ਵਜੇ ਆਗਰਾ ਏਅਰਪੋਰਟ ‘ਤੇ ਉਤਰਗਾ। ਉਹ ਲਗਭਗ ਇਕ ਘੰਟਾ ਤਾਜ ਮਹਿਲ ਅੰਦਰ ਆਪਣਾ ਸਮਾਂ ਬਤੀਤ ਕਰਨਗੇ।

ਇਕ ਸਪਸ਼ਟ ਸੰਕੇਤ ਵਿੱਚ ਕਿ, ਆਗਰਾ ਦੀ ਯਾਤਰਾ ਇਕ ਵਿਅਕਤੀਗਤ ਤੌਰ ‘ਤੇ ਟਰੰਪ ਦੀ ਨਿੱਜੀ ਦੌਰਾ ਹੈ, ਇੱਥੇ ਕੋਈ ਰਾਜਨੀਤਿਕ ਮੌਜੂਦਗੀ ਨਹੀਂ ਹੋਵੇਗੀ। ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਉਨ੍ਹਾਂ ਨੂੰ ਮਿਲ ਨਹੀਂ ਸਕਣਗੇ ਅਤੇ ਕੇਵਲ ਯੂਪੀ ਦੇ ਰਾਜਪਾਨ ਉਨ੍ਹਾਂ ਦਾ ਏਅਰਪੋਰਟ ਉੱਤੇ ਸਵਾਗਤ ਕਰਨਗੇ।

 

Leave a Reply

Your email address will not be published. Required fields are marked *