ਚੀਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਤੋਂ ਵੀ ਜਿਆਦਾ- ਡੋਨਾਲਡ ਟਰੰਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦਾ ਕੇਂਦਰ ਰਹੇ ਚੀਨ ਨੇ ਹੁਣ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ ਨੂੰ ਵਧਾ ਦਿੱਤਾ ਹੈ ਜਿਸ ਤੋਂ ਬਾਅਦ ਅਮਰੀਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦਾ ਕੇਂਦਰ ਰਹੇ ਚੀਨ ਨੇ ਹੁਣ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ ਨੂੰ ਵਧਾ ਦਿੱਤਾ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਜਾਰੀ ਕੀਤੇ ਅੰਕੜਿਆਂ ਤੋਂ ਵੀ ਜਿਆਦਾ ਹੈ ਅਤੇ ਉੱਥੇ ਅਮਰੀਕਾ ਤੋਂ ਵੱਧ ਮੌਤਾਂ ਹੋਈਆਂ ਹਨ।

ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਲਿਖਿਆ ਕਿ ”ਚੀਨ ਨੇ ਹੁਣੇ-ਹੁਣੇ ਅਦਿੱਖ ਦੁਸ਼ਮਣ ਕਾਰਨ ਹੋਣ ਵਾਲੀ ਮੌਤਾਂ ਦੇ ਅੰਕੜੇ ਨੂੰ ਦੁੱਗਣਾ ਕਰ ਦਿੱਤਾ ਹੈ ਇਹ ਇਸ ਤੋਂ ਵੀ ਜਿਆਦਾ ਹੈ..ਅਮਰੀਕਾ ਤੋਂ ਵੀ ਜਿਆਦਾ ਹੈ..ਇਸ ਦੇ ਆਸ ਪਾਸ ਵੀ ਨਹੀਂ ਹੈ”। ਦਰਅਸਲ ਚੀਨ ਉੱਤੇ ਅਕਸਰ ਹੀ ਕੋਰੋਨਾ ਕਾਰਨ ਹੋਈਆਂ ਮੌਤ ਦਾ ਅੰਕੜਾ ਸਹੀ ਨਾ ਪੇਸ਼ ਕਰਨ ਦੇ ਆਰੋਪ ਲੱਗਦੇ ਰਹੇ ਹਨ ਇਸ ਵਿਚਾਲੇ ਉਸ ਨੇ ਅਚਾਨਕ ਕੋਰੋਨਾ ਦੇ ਕੇਂਦਰ ਰਹੇ ਵੁਹਾਨ ਵਿਚ ਮ੍ਰਿਤਕਾਂ ਦੀ ਗਿਣਤੀ 50 ਫ਼ੀਸਦੀ ਵਧਾ ਦਿੱਤਾ ਜਿਸ ਨਾਲ 2579 ਮੌਤਾਂ ਵਿਚ 1290 ਮੌਤਾਂ ਹੋਰ ਜੁੜ ਗਈਆਂ ਅਤੇ ਨਵਾਂ ਅੰਕੜਾ 3869 ਹੋ ਗਿਆ ਹੈ ਜਿਸ ਕਰਕੇ ਪੂਰੇ ਚੀਨ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ 4632 ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਖਬਰਾਂ ਉੱਤੇ ਗੌਰ ਕਰ ਰਿਹਾ ਹੈ ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਤੋਂ ਨਿਕਲਿਆ ਹੈ। ਵਾਇਟ ਹਾਊਸ ਵਿਚ ਜਦੋਂ ਪੱਤਰਕਾਰਾਂ ਨੇ ਟਰੰਪ ਨੂੰ ਪੁੱਛਿਆ ਕਿ ਕੀ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੋਵਿਡ -19 ਦਾ ਵਾਇਰਸ ਵੁਹਾਨ ਦੀ ਲੈਬ ਤੋਂ ਨਿਕਲਿਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ”ਅਸੀ ਵੇਖ ਰਹੇ ਹਾਂ। ਬਹੁਤ ਸਾਰੇ ਲੋਕ ਇਸ ਨੂੰ ਵੇਖ ਰਹੇ ਹਨ। ਇਸ ਗੱਲ ਵਿਚ ਕੁੱਝ ਸਚਾਈ ਤਾਂ ਨਜ਼ਰ ਆਉਂਦੀ ਹੈ”। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਕ ਅਮਰੀਕੀ ਨਿਊਜ਼ ਚੈਨਲ ਨੂੰ ਕਿਹਾ ਸੀ ਕਿ ਅਸੀ ਹਰ ਚੀਜ ਦੀ ਪੂਰੀ ਜਾਂਚ ਕਰ ਰਹੇ ਹਾਂ ਤਾਂਕਿ ਅਸੀ ਇਹ ਜਾਨ ਸਕਿਏ ਕਿ ਇਹ ਵਾਇਰਸ ਬਾਹਰ ਕਿਵੇਂ ਆਇਆ ਅਤੇ ਦੁਨੀਆ ਭਰ ਵਿਚ ਕਿਵੇਂ ਫੈਲਿਆ ਜਿਸ ਨੇ ਅੱਜ ਅਮਰੀਕਾ ਸਮੇਤ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ।

Leave a Reply

Your email address will not be published. Required fields are marked *