ਜਲੰਧਰ ਵਿਚ ਅਵਾਰਾ ਕੁੱਤੇ ਬਣ ਰਹੇ ਹਨ ਆਦਮਖੋਰ, ਆਮ ਲੋਕਾਂ ਨੂੰ ਬਣਾ ਰਹੇ ਹਨ ਆਪਣਾ ਸ਼ਿਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਜਲੰਧਰ ਦੇ ਵਿਚ ਅਵਾਰਾ ਕੁੱਤੇ ਦਿਨ ਪ੍ਰਤੀ ਦਿਨ ਆਦਮਖੋਰ ਬਣਦੇ ਜਾਂ ਰਹੇ ਹਨ। ਦਰਅਸਲ ਅਵਾਰਾ ਕੁੱਤਿਆਂ ਦੁਆਰਾ ਇੱਥੇ ਆਏ ਦਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਜਲੰਧਰ ਦੇ ਵਿਚ ਅਵਾਰਾ ਕੁੱਤੇ ਦਿਨ ਪ੍ਰਤੀ ਦਿਨ ਆਦਮਖੋਰ ਬਣਦੇ ਜਾਂ ਰਹੇ ਹਨ। ਦਰਅਸਲ ਅਵਾਰਾ ਕੁੱਤਿਆਂ ਦੁਆਰਾ ਇੱਥੇ ਆਏ ਦਿਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜੇਕਰ ਇਕ ਮਹੀਨੇ ਦੇ ਅੰਕੜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਸ਼ਹਿਰ ਵਿਚੋਂ ਲਗਭਗ 100 ਡਾਗ ਬਾਈਟ ਭਾਵ ਕੁੱਤਿਆ ਦੇ ਕੱਟਣ ਦੇ ਕੇਸ ਸਾਹਮਣੇ ਆਏ ਹਨ ਪਰ ਸਾਹਮਣੇ ਆਏ ਇਹ ਉਹ ਕੇਸ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਕੱਟਿਆ ਹੈ।

ਸੜਕਾਂ ਉੱਤੇ ਅਵਾਰਾ ਗਾਵਾਂ ਅਤੇ ਸਾਨ੍ਹਾਂ ਦੁਆਰਾ ਲੋਕਾਂ ਉੱਤੇ ਹਮਲਾ ਕਰਨ, ਆਪਸ ਵਿਚ ਭੀੜਨ ਜਾਂ ਫਿਰ ਦੁਰਘਟਨਾ ਦਾ ਕਾਰਨ ਬਣਦੇ ਹੋਏ ਤਾਂ ਅਸੀ ਆਮ ਹੀ ਵੇਖਦੇ ਹੈ ਪਰ ਦੂਜੇ ਪਾਸੇ ਗਲੀ ਮੁਹੱਲਿਆਂ ਵਿਚ ਖੁਲ੍ਹੇ ਘੁੰਮ ਰਹੇ ਅਵਾਰਾ ਕੁੱਤੇ ਵੀ ਕਿਸੇ ਤੋਂ ਘੱਟ ਨਹੀਂ ਹਨ। ਇਨ੍ਹਾਂ ਦਾ ਕਹਿਰ ਇਸ ਕਦਰ ਵੱਧ ਰਿਹਾ ਹੈ ਕਿ ਲੋਕ ਵੀ ਇਨ੍ਹਾਂ ਅਵਾਰਾ ਕੁੱਤਿਆ ਦੇ ਅੱਗਿਓ ਲੱਗਣ ਤੋਂ ਘਬਰਾਉਂਦੇ ਹਨ। ਜਲੰਧਰ ਵਿਚ ਅਵਾਰਾ ਕੁੱਤੇ ਹਰ ਦਿਨ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਅਜਿਹੀ ਹੀ ਇਕ ਮਾਮਲਾ ਕੰਗਨੀਵਾਲ ਪਿੰਡ ਦਾ ਹੈ। ਇੱਥੇ ਖੁਲ੍ਹੇ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਇਕ ਮਾਂ–ਬੇਟੀ ਉੱਤੇ ਹਮਲਾ ਕਰ ਦਿੱਤਾ। ਪੀੜਤ ਔਰਤ ਕਮਲੇਸ਼ ਦੇ ਪਰਿਵਾਰਕ ਮੈਂਬਰ ਨਰੇਸ਼ ਨੇ ਦੱਸਿਆ ਕਿ ਉਸ ਦੀ ਭਾਬੀ ਆਪਣੀ ਬੱਚੀ ਦੇ ਨਾਲ ਦੁੱਧ ਲੈਂਣ ਜਾ ਰਹੀ ਸੀ ਜਿਸ ਉੱਤੇ ਕੁੱਤਿਆਂ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਰੇਸ਼ ਅਨੁਸਾਰ ਉਸ ਦੇ ਪਿੰਡ ਵਿਚ 6-7 ਲੋਕ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਚੁੱਕੇ ਹਨ ਜਿਸ ਦੇ ਬਾਰੇ ਪਿੰਡ ਦੀ ਪੰਚਾਇਤ ਨਾਲ ਵੀ ਗੱਲ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ । ਉਨ੍ਹਾਂ ਕਿਹਾ ਕਿ ਇਹ ਕੁੱਤੇ ਆਦਮਖੋਰ ਹੋ ਚੁੱਕੇ ਹਨ ਜਿਨ੍ਹਾਂ ਤੋਂ ਬਚਾਉਣਾ ਸਰਕਾਰ ਦੇ ਜਿੰਮੇਵਾਰੀ ਹੈ।

ਅਜਿਹੀ ਹੀ ਇਕ ਹੋਰ ਘਟਨਾ 12 ਸਾਲ ਦੇ ਲਕਸ਼ੇ ਨਾਲ ਵਾਪਰੀ ਜੋ ਕਿ ਕੁੱਤਿਆ ਦੇ ਕਹਿਰ ਦਾ ਸ਼ਿਕਾਰ ਬਣੇ। ਲਕਸ਼ੇ ਨੇ ਦੱਸਿਆ ਕਿ ਉਹ ਘਰੋਂ ਟਿਊਸ਼ਨ ਦੇ ਲਈ ਜਾਂ ਰਿਹਾ ਸੀ ਪਰ ਰਸਤੇ ਵਿਚ ਪਿਟਬੁੱਲ ਨਸਲ ਦੇ ਕੁੱਤੇ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ 10 ਮਿੰਟ ਤੱਕ ਉਸ ਦੀ ਲੱਤ ਨੂੰ ਆਪਣੇ ਜਬੜਿਆਂ ਵਿਚ ਦਬਾ ਕੇ ਰੱਖਿਆ ਜਿਸ ‘ਤੇ ਉੱਥੇ ਮੌਜੂਦ ਲੋਕਾਂ ਨੇ ਲਾਠੀਆਂ ਬਰਸਾਈ ਅਤੇ ਪੱਥਰ ਵੀ ਮਾਰੇ ਪਰ ਕੁੱਤੇ ਨੇ ਉਸ ਦੀ ਲੱਤ ਨਾ ਛੱਡੀ। ਲਕਸ਼ੇ ਅਨੁਸਾਰ ਉਸ ਨੇ ਖੁਦ ਹਿੰਮਤ ਕਰਕੇ ਕੁੱਤੇ ਦੇ ਮੂੰਹ ਵਿਚ ਹੱਥ ਪਾਇਆ ਅਤੇ ਆਪਣੀ ਲੱਤ ਛੁਡਾਈ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ।

ਇਨ੍ਹਾਂ ਪੂਰੇ ਮਾਮਲਿਆਂ ਉੱਤੇ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਹਜ਼ਾਰਾ ਹੀ ਕੁੱਤਿਆ ਦਾ ਆਪਰੇਸ਼ ਕਰ ਨਸਬੰਦੀ ਕੀਤੀ ਜਾ ਚੁੱਕੀ ਹੈ ਜਿਸ ਨਾਲ ਇਹ ਜਿਆਦਾ ਗੁੱਸੇ ਵਿਚ ਨਹੀਂ ਰਹਿੰਦੇ ਅਤੇ ਇਨ੍ਹਾਂ ਦੀ ਕੱਟਣ ਦੀ ਉਤੇਜਨਾ ਘੱਟ ਜਾਂਦੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਪਿਛਲੇ ਸਮੇਂ ਇਕ ਐਨਜੀਓ ਨਾਲ ਵੀ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਫੈਸਲਾ ਲਿਆ ਗਿਆ ਸੀ ਕਿ ਜੇਕਰ ਕੋਈ ਪਾਲਤੂ ਕੁੱਤਾ ਵੱਢਦਾ ਹੈ ਤਾਂ ਉਸ ਦੇ ਮਾਲਕ ਨੂੰ 10000 ਤੱਕ ਦਾ ਜ਼ੁਰਮਾਨਾ ਲਗਾਇਆ ਜਾਵੇਗਾ ਤਾਂ ਜੋ ਪੀੜਤ ਵਿਅਕਤੀ ਆਪਣਾ ਇਲਾਜ ਕਰਵਾ ਸਕੇ ਅਤੇ ਇਸ ਤੋਂ ਇਲਾਵਾ ਪੀੜਤ ਮਾਲਕ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।

ਕਮਿਸ਼ਨਰ ਹਰਚਰਨ ਸਿੰਘ ਨੇ ਅਨੁਸਾਰ ਜਦੋਂ ਨਗਰ ਨਿਗਮ ਦੀ ਟੀਮ ਅਵਾਰਾ ਕੁੱਤਿਆ ਨੂੰ ਫੜਨ ਲਈ ਜਾਂਦੀ ਹੈ ਤਾਂ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕੁੱਤਿਆਂ ਨਾਲ ਮੋਹ ਹੋ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁੱਤੇ ਫੜਨ ਗਈ ਟੀਮ ਦਾ ਵਿਰੋਧ ਨਾਂ ਕਰਨ ਕਿਉਂਕਿ ਕੁੱਤਿਆਂ ਦੀ ਨਸਬੰਦੀ ਕਰਕੇ ਉਨ੍ਹਾਂ ਨੂੰ ਵਾਪਸ ਗਲੀ ਮੁਹੱਲਿਆਂ ਵਿਚ ਹੀ ਛੱਡਣਾ ਹੁੰਦਾ ਹੈ।

Leave a Reply

Your email address will not be published. Required fields are marked *