ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਚ 2 ਬੱਚੀਆਂ ਤੇ ਅਵਾਰਾ ਕੁੱਤੇ ਨੇ ਘਾਤਕ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਅਵਾਰਾ ਹਲਕੇ ਕੁੱਤੇ ਨੇ ਦੋਵੇ ਬੱਚਿਆ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਬੱਚੀ ਗੰਭੀਰ ਰੂਪ ‘ਚ ਜਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜਦੂਰ ਦੀ ਬੱਚੀਆਂ ਸੀ। ਜਿਹਨਾਂ ਚੋਂ 8 ਮਹੀਨੇ ਦੀ ਬੱਚੀ ਨੇ ਆਪਣਾ ਦਮ ਤੋੜ ਦਿੱਤਾ।
ਉੱਥੇ ਹੀ ਜੇਕਰ ਇਸ ਤਰ੍ਹਾਂ ਦੇ ਅਵਾਰਾ ਕੁੱਤਿਆ ਦੇ ਹਮਲੇ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਇਹਨਾਂ ਮਾਮਲਿਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈ ਤੇ ਉਹ ਡੁੱਘੀ ਨੀਂਦ ਚ ਸੁੱਤਾ ਪਇਆ ਹੈ।

