ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਪੂਰੇ ਦੇਸ਼ ‘ਚ ਜਿੱਥੇ ਬੜੀ ਧੂਮ-ਧਾਮ ਨਾਲ ਦਿਵਾਲੀ ਦਾ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਵੀ ਮਾਨਯੋਗ ਯੋਗ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗੁਵਾਈ ਹੇਠ ਦਿਵਾਲੀ ਅਤੇ ਬੰਦੀ ਛੋੜ ਦਿਹਾੜੇ ਮੌਕੇ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ।
ਇਸ ਸਮਾਰੋਹ ਵਿੱਚ ਏਸੀਪੀ ਹੈਡ ਕੁਆਟਰਜ਼ ਸ੍ਰੀ ਵਿਮਲ ਕਾਂਤ, ਆਰ.ਆਈ ਸ੍ਰੀ ਅਮਿਤ ਠਾਕੁਰ, ਲਾਈਨ ਅਫਸਰ ਸ੍ਰੀ ਐਸ ਐਸ ਸੰਧੂ, ਸੀਡੀਆਈ ਜਸਵਿੰਦਰ ਸਿੰਘ ਮੁੱਖ ਤੌਰ ਉੱਤੇ ਮੌਜੂਦ ਰਹੇ। ਇਸ ਪਾਰਟੀ ‘ਚ ਪੁਲਿਸ ਦੇ ਜਵਾਨਾਂ ਨੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਭ ਨੇ ਇੱਕ ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

