ਚੰਡੀਗੜ੍ਹ: ਕੈਨੇਡਾ ਵੱਲੋਂ ਜਿਸ ਭਾਰਤੀ ਡਿਪਲੋਮੈਟ ਨੂੰ ਕੱਢਣ ਦੇ ਹੁਕਮ ਦਿੱਤੇ ਗਏ ਹਨ, ਉਹ ਪੰਜਾਬ ਕੇਡਰ ਦਾ ਆਈ ਪੀ ਐਸ ਅਧਿਕਾਰੀ ਹੈ।
ਪਵਨ ਕੁਮਾਰ ਰਾਏ ਨਾਂ ਦਾ ਇਹ ਭਾਰਤੀ ਡਿਪਲੋਮੈਟ 1997 ਬੈਚ ਦਾ ਆਈ ਪੀ ਐਸ ਅਫਸਰ ਹੈ । ਉਹ ਜਲੰਧਰ, ਅੰਮ੍ਰਿਤਸਰ ਤੇ ਤਰਨਤਾਰਨ ਦਾ ਐਸ ਐਸ ਪੀ ਰਹਿ ਚੁੱਕਾ ਹੈ।
ਪੰਜਾਬ ਵਿਚ ਜਦੋਂ ਨਸ਼ੇ ਦਾ ਮਾਮਲਾ ਉਠਿਆ ਸੀ ਤਾਂ ਉਸਨੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਸੀ। ਸਿਆਸੀ ਲੀਡਰਸ਼ਿਪ ਨਾਲ ਟਕਰਾਅ ਮਗਰੋਂ ਉਸਨੇ 2010 ਵਿਚ ਕੇਂਦਰ ਵਿਚ ਡੈਪੂਟੇਸ਼ਨ ਲੈ ਲਈ ਸੀ। ਉਹ ਕੈਨੇਡਾ ਵਿਚ ਭਾਰਤੀ ਖੁਫੀਆ ਏਜੰਸੀ ਰਾਅ ਦਾ ਸਟੇਸ਼ਨ ਮੁਖੀ ਹੈ।
