Diljit Viral Photo : ਦਿਲਜੀਤ ਦੇ ਵਿਆਹ ਦਾ ਸੱਚ ਆਇਆ ਸਾਹਮਣੇ ! ਤਸਵੀਰ ਵਾਲੀ ਕੁੜੀ ਨੇ ਅੱਗੇ ਆ ਦੱਸੀ ਵਾਇਰਲ ਹੋਈ ਤਸਵੀਰ ਦੀ ਸੱਚਾਈ

ਬੀਤੇ ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਦੀ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਉਹ ਇੱਕ ਮਹਿਲਾ ਨਾਲ ਨਜ਼ਰ ਆ ਰਹੇ ਹਨ। ਮਹਿਲਾ ਲਾਲ ਰੰਗ…

ਬੀਤੇ ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਦੀ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਉਹ ਇੱਕ ਮਹਿਲਾ ਨਾਲ ਨਜ਼ਰ ਆ ਰਹੇ ਹਨ। ਮਹਿਲਾ ਲਾਲ ਰੰਗ ਦੇ ਲਹਿੰਗੇ ਵਿਚ ਵਿਆਹ ਦੇ ਪਹਿਰਾਵੇ ਵਿੱਚ ਸੀ ਅਤੇ ਦਿਲਜੀਤ ਦੋਸਾਂਝ ਦੇ ਨਾਲ ਸੀ। ਇਸ ਤੋਂ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਦਿਲਜੀਤ ਦੋਸਾਂਝ ਵਿਆਹਿਆ ਹੋਇਆ ਹੈ। ਉਕਤ ਤਸਵੀਰ ਵਿਚ ਵਿਖਾਈ ਦੇ ਰਹੀ ਮਹਿਲਾ ਉਸ ਦੀ ਪਤਨੀ ਹੈ। ਇਸ ਤੋਂ ਇਲਾਵਾ ਇਸ ਫੋਟੋ ਨਾਲ ਹੀ ਇਕ ਹੋਰ ਫੋਟੋ ਜੜੀ ਗਈ ਜਿਸ ਵਿਚ ਦਿਲਜੀਤ ਦੋਸਾਂਝ ਨਾਲ ਇਕ ਬੱਚਾ ਵਿਖਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਇਹ ਬੱਚਾ ਦਿਲਜੀਤ ਦਾ ਹੈ।
ਦੱਸ ਦੇਈਏ ਕਿ ਤਸਵੀਰ ਵਿਚ ਵਿਖਾਈ ਦੇਣ ਵਾਲੀ ਮਹਿਲਾ ਹੋਰ ਕੋਈ ਨਹੀਂ , ਬਲਕਿ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਪੋਸਟ ਪਾ ਕੇ ਇਸ ਫੋਟੋ ਦਾ ਸੱਚ ਸਾਰਿਆਂ ਸਾਹਮਣੇ ਰੱਖਿਆ। ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਤਸਵੀਰ ਅਤੇ ਇਸ ‘ਤੇ ਕੁਝ ਖਬਰਾਂ ਅਤੇ ਵੀਡੀਓ ਕਲਿੱਪ ਸ਼ੇਅਰ ਕੀਤੇ ਹਨ। 
ਨਿਸ਼ਾ ਬਾਨੋ ਨੇ ਲਿਖਿਆ, ‘ਹਾਹਾਹਾਹਾ ਕੋਈ ਮੈਨੂ ਵੀ ਪੁੱਛ ਲੋ। ਮੈਨੂੰ ਪਤਨੀ ਬਣਾ ਦਿੱਤਾ। ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਮੇਨੂੰ ਵੀਡੀਓ ਅਤੇ ਤਸਵੀਰਾਂ ਨੂੰ ਟੈਗ ਅਤੇ ਸ਼ੇਅਰ ਕਰ ਰਿਹਾ ਹੈ ਪਰ ਪੰਜਾਬੀ ਲੋਕ ਜਾਣਦੇ ਹਨ ਕਿ ਮੈਂ ਸਮੀਰ ਮਾਹੀ ਦੀ ਵਾਈਫ ਆ ਪਰ ਬਾਲੀਵੁੱਡ ਵਾਲਿਆਂ ਨੂੰ ਕੌਣ ਸਮਝਾਏ।’

Leave a Reply

Your email address will not be published. Required fields are marked *