ਜਲਦ ਹੀ ਆਵੇਗੀ Diljit Dosanjh ਦੀ ਨਵੀਂ ਫਿਲਮ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਚੰਡੀਗੜ੍ਹ : ਦਿਲਜੀਤ ਦੋਸਾਂਝ (Diljit Dosanjh) ਹਰ ਸਮੇਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡਦੇ ਹਨ।ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਐਲਬਮ…

ਚੰਡੀਗੜ੍ਹ : ਦਿਲਜੀਤ ਦੋਸਾਂਝ (Diljit Dosanjh) ਹਰ ਸਮੇਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡਦੇ ਹਨ।ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਐਲਬਮ ਮੂਨਚਾਈਲਡ,ਹੋਂਸਲਾ ਰੱਖ ਵਰਗੀਆਂ ਫਿਲਮਾਂ ਨਾਲ ਲੋਕਾਂ ਨੂੰ ਐਂਟਰਟੇਨ ਕੀਤਾ ਹੈ।ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਪ੍ਰਸ਼ੰਸ਼ਕਾਂ ਵਿਚਕਾਰ ਉਤਸਾਹ ਦਾ ਪੱਧਰ ਹੋਰ ਵਧਾ ਦਿੱਤਾ ਹੈ।

Also Read : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਲਾਂਚ ਕਰਨ ਜਾ ਰਹੀ ਹੈ ਹਿੰਦੀ ਸੀਰੀਅਲ

ਦਿਲਜੀਤ ਦੋਸਾਂਝ (Diljit Dosanjh) ਆਪਣੀ ਆਉਣ ਵਾਲੀ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਨਾਲ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਹਨ। ਫਿਲਮ ਦੇ ਮੇਕਰਸ ਨੇ ਫਰਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਅਤੇ ਫਿਲਮ ਦੇ ਪੋਸਟਰ ਅਤੇ ਨਾਮ ਦੀ ਗੱਲ ਕਰੀਏ ਤਾਂ ਅਜਿਹਾ ਲੱਗਦਾ ਹੈ ਕਿ ਆਉਣ ਵਾਲੀ ਫਿਲਮ ਕਾਮੇਡੀ, ਡਾਂਸ ਅਤੇ ਰੋਮਾਂਚ  ‘ਤੇ ਉਤਸਾਹ ਨੂੰ ਹੋਰ ਵਧਾਵੇਗੀ। 

 

 
 
 
 
 
View this post on Instagram
 
 
 
 
 
 
 
 
 
 
 

A post shared by DILJIT DOSANJH (@diljitdosanjh)

 

ਇੰਨਾ ਹੀ ਨਹੀਂ ਦਰਸ਼ਕਾਂ ਨੂੰ ਲੁਭਾਉਣ ਲਈ ਮੇਕਰਸ ਨੇ ਰਿਲੀਜ਼ ਡੇਟ ਵੀ ਸ਼ੇਅਰ ਕਰ ਦਿੱਤੀ ਹੈ। ਇਹ ਫਿਲਮ 30 ਸਤੰਬਰ 2022 ਨੂੰ ਸਿਲਵਰ ਸਕ੍ਰੀਨਜ਼ ‘ਤੇ ਦਸਤਕ ਦੇਵੇਗੀ।ਇਸ ਦੌਰਾਨ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ ਅਤੇ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ ਹੈ। ਆਉਣ ਵਾਲੀ ਪੰਜਾਬੀ ਫਿਲਮ ਥਿੰਦ ਮੋਸ਼ਨ ਫਿਲਮਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨ ਫਿਲਮ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। 

Leave a Reply

Your email address will not be published. Required fields are marked *