Jatt and Juliet 3 New Song: ਗੋਲਬਲ ਸਟਾਰ ਦਿਲਜੀਤ ਦੋਸਾਂਝ ਅਤੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਨਵੀਂ ਫਿਲਮ ‘ਜੱਟ ਐਂਡ ਜੂਲੀਅਟ 3’ 28 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਜੱਟ ਐਂਡ ਜੂਲੀਅਟ 1 ਅਤੇ 2 ਦੀ ਸਫਲਤਾ ਮਗਰੋਂ ਹੁਣ ਫੈਨਜ਼ ਇਸ ਫਿਲਮ ਦੀ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸੀ ਵਿਚਾਲੇ ਫਿਲਮ ਦਾ ਪਹਿਲਾ ਗੀਤ ‘Tu Julliet Jatt di’ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ। ਇਸ ਦੀ ਜਾਣਕਾਰੀ ਦਿਲਜੀਤ ਨੇ ਸੋਸ਼ਲ ਮੀਡਿਆ ਉਤੇ ਸ਼ੇਅਰ ਕਰ ਕੇ ਦਿੱਤੀ। ਇਸ ਫਿਲਮ ਦੀ ਜੋੜੀ ਲਗਾਤਾਰ ਫਿਲਮ ਦੀ ਪਰਮੋਸ਼ਨ ਵਿਚ ਜੁਟੀ ਹੋਈ ਹੈ। ਹੁਣ ਫਿਲਮ ਦੇ ਪਹਿਲੇ ਗਾਣੇ ਉਤੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਭੰਗੜੇ ਦੇ ਵੱਟ ਕਢਦੇ ਨਜ਼ਰ ਆਏ ਹਨ। ਅਦਾਕਾਰਾ ਨੀਰੂ ਬਾਜਵਾ ਨੇ ਇਸ ਦੀ ਵੀਡੀਓ ਬਣਾ ਕੇ ਆਪਣੇ ਇਸਟਾ ਅਕਾਊਂਟ ਉਤੇ ਪੋਸਟ ਕੀਤੀ ਹੈ। ਦੋਵੇਂ ਸਟਾਰਜ਼ ਭੰਗੜੇ ਦਾ ਪਹਿਰਾਵੇ ਵਿਚ ਨਜ਼ਰ ਆ ਰਹੇ ਹਨ ਤੇ ‘Tu Julliet Jatt di’ ਗਾਣੇ ਉਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਨਜ਼ ਦਿਲਜੀਤ ਅਤੇ ਨੀਰੂ ਬਾਜਵਾ ਦੇ ਇਸ ਗੀਤ ਨੂੰ ਪਸੰਦ ਕਰ ਰਹੇ ਹਨ। ਉਹ ਕਮੈਂਟ ਕਰ ਪਿਆਰ ਦੀ ਵਰਖਾ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਕਿ My Favorite SINGER
Diljit Dosanjh ਤੇ Neeru Bajwa ਨੇ ਭੰਗੜੇ ਵਿਚ ਕੱਢੇ ਵੱਟ, ਨਵੀਂ ਫਿਲਮ ਦੇ ਪਹਿਲੇ ਗਾਣੇ ਉਤੇ ਥਿਰਕੇ ਪੈਰ, ਵੇਖੋ ਵੀਡੀਓ
Jatt and Juliet 3 New Song: ਗੋਲਬਲ ਸਟਾਰ ਦਿਲਜੀਤ ਦੋਸਾਂਝ ਅਤੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਨਵੀਂ ਫਿਲਮ ‘ਜੱਟ ਐਂਡ ਜੂਲੀਅਟ 3’ 28 ਜੂਨ ਨੂੰ…
