ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਪੁੱਜੇ ਲੁਧਿਆਣੇ, ਲਾਈ ਗੇੜੀ-ਛੇੜੀ, ਛੋਲੇ ਕੁਲਚਿਆਂ ਦਾ ਉਠਾਇਆ ਲੁਤਫ, ਬਾਬਾ ਜੀ ਟੀ ਸਟਾਲ ਉਤੇ ਵੀ ਗਏ

ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਨੀਰੂ…

ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਨੀਰੂ ਬਾਜਵਾ ਫਿਲਮ ਦੀ ਪਰਮੋਸ਼ਨ ਕਰਦੇ ਵੱਖ ਵੱਖ ਸ਼ਹਿਰਾਂ ਵਿਚ ਪਹੁੰਚ ਰਹੇ ਹਨ। ਹੁਣ ਫਿਲਮ ਦੀ ਸਟਾਰ ਕਾਸਟ ਲੁਧਿਆਣਾ ਸ਼ਹਿਰ ਵਿਚ ਪੁੱਜੀ।
ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਨੀਰੂ ਬਾਜਵਾ ਤੇ ਟੀਮ ਦੇ ਹੋਰ ਮੈਂਬਰਾਂ ਨਾਲ ਲੁਧਿਆਣਾ ‘ਚ ਘੁੰਮਦੇ ਨਜ਼ਰ ਆ ਰਹੇ ਹਨ। ਦਰਅਸਲ, ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਘੰਟਾ ਘਰ ਖੜ੍ਹੇ ਹੋ ਕੇ ਤਸਵੀਰਾਂ ਵੀ ਕਲਿੱਕ ਕਰਵਾਈਆਂ, ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਉਥੇ ਕੁਲਚੇ ਛੋਲੇ ਵੀ ਖਾਦੇ। ਇਸ ਦੌਰਾਨ ਦਿਲਜੀਤ ਆਪਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹ ਕਿਹੜੀਆਂ ਦੁਕਾਨਾਂ ਵਿਚ ਕੁਲਚੇ ਛੋਲੇ ਖਾਂਦੇ ਰਹੇ ਸਨ। 
ਇਸ ਦੌਰਾਨ ਇਕ ਲੋਕੇਸ਼ਨ ਉਤੇ ਪਹੁੰਚੇ ਦਿਲਜੀਤ ਦੱਸ ਰਹੇ ਹਨ ਕਿ ਉਥੇ ਇਕ ਸਿਨੇਮਾ ਸੀ ਜਦੋਂ ਜੱਟ ਐਂਡ ਜੂਲੀਅਟ 1 ਲੱਗੀ ਸੀ ਤਾਂ ਭੀੜ ਇੰਨੀ ਹੋ ਗਈ ਸੀ ਕਿ ਸਿਨੇਮਾ ਦਾ ਗੇਟ ਟੁੱਟ ਗਿਆ ਸੀ।

 
 
 
 
 
View this post on Instagram
 
 
 
 
 
 
 
 
 
 
 

A post shared by DILJIT DOSANJH (@diljitdosanjh)

ਇਸ ਦੌਰਾਨ ਦਿਲਜੀਤ ਤੇ ਪੂਰੀ ਟੀਮ ਬਾਬਾ ਜੀ ਟੀ-ਸਟਾਲ ਵਿਖੇ ਪਹੁੰਚੇ ਤੇ ਚਾਹ ਦੀਆਂ ਚੁਸਕੀਆਂ ਦਾ ਲੁਤਫ ਵੀ ਉਠਾਇਆ। ਇਸ ਦੌਰਾਨ ਚਾਹ ਬਣਾਉਣ ਵਾਲੇ ਬਾਬਾ ਜੀ ਨੂੰ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਬੇਹੱਦ ਚੰਗਾ ਲੱਗਾ। ਇਸ ਮਗਰੋਂ ਬਾਬਾ ਜੀ ਨੇ ਦਿਲਜੀਤ ਨੂੰ ਦੁਆਵਾਂ ਦਿੱਤੀਆਂ।

Leave a Reply

Your email address will not be published. Required fields are marked *