ਆਕਸੀਜਨ ਸਪੋਰਟ ‘ਤੇ ਅਦਾਕਾਰ ਦਿਲੀਪ ਕੁਮਾਰ, ਡਾਕਟਰ ਨੇ ਦਿੱਤੀ ਜਾਣਕਾਰੀ

ਮੁੰਬਈ: ਬਾਲੀਵੁੱਡ ਅਦਾਕਾਰ (Dilip Kumar) ਦਿਲੀਪ ਕੁਮਾਰ ਦੀ ਸਿਹਤ ‘ਚ ਹੁਣ ਪਹਿਲਾਂ ਨਾਲੋਂ ਥੋੜਾ ਸੁਧਾਰ ਆਇਆ ਹੈ। ਦੱਸ ਦੇਈਏ ਕਿ ਹੁਣ (Dilip Kumar) ਦਿਲੀਪ ਕੁਮਾਰ…

ਮੁੰਬਈ: ਬਾਲੀਵੁੱਡ ਅਦਾਕਾਰ (Dilip Kumar) ਦਿਲੀਪ ਕੁਮਾਰ ਦੀ ਸਿਹਤ ‘ਚ ਹੁਣ ਪਹਿਲਾਂ ਨਾਲੋਂ ਥੋੜਾ ਸੁਧਾਰ ਆਇਆ ਹੈ। ਦੱਸ ਦੇਈਏ ਕਿ ਹੁਣ (Dilip Kumar) ਦਿਲੀਪ ਕੁਮਾਰ ਆਕਸੀਜਨ ਸਪੋਰਟ ‘ਤੇ ਹਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ‘ਚ ਚੱਲ ਰਿਹਾ ਹੈ। ਡਾ. ਜਲੀਲ ਪਾਰਕਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਦਿਲੀਪ ਕੁਮਾਰ ਦੀ ਸਿਹਤ ਕਾਫੀ ਢਿੱਲੀ ਚੱਲ ਰਹੀ ਹੈ। 

ਅਭਿਨੇਤਾ ਨੂੰ ਪਿਛਲੇ ਕੁਝ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਡਾ ਜਲੀਲ ਪਾਰਕਰ ਨੇ ਮੰਗਲਵਾਰ ਨੂੰ ਆਪਣੀ ਸਿਹਤ ਬਾਰੇ ਅਪਡੇਟ ਕੀਤਾ ਹੈ। ਉਸਦੇ ਪ੍ਰਸ਼ੰਸਕ ਇਹ ਜਾਣ ਕੇ ਖੁਸ਼ ਹਨ ਕਿ ਅਭਿਨੇਤਾ ਪਹਿਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ।

ਡਾ ਜਲੀਲ ਪਾਰਕਰ ਨੇ ਦੱਸਿਆ ਹੈ ਕਿ ਦਿਲੀਪ ਕੁਮਾਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ, ਪਰ ਉਹ ਆਕਸੀਜਨ ਦੇ ਸਪੋਰਟ ‘ਤੇ ਹਨ। ਕਿਹਾ ਜਾ ਰਿਹਾਬ ਹੈ ਕਿ ਉਨ੍ਹਾਂ ਦੀ ਸਿਹਤ ਦਸੰਬਰ 2020 ਤੋਂ ਖ਼ਰਾਬ ਚੱਲ ਰਹੀ ਹੈ। ਉਹ ਬਹੁਤ ਕਮਜ਼ੋਰ ਹੋ ਗਏ ਹਨ ਅਤੇ ਉਨ੍ਹਾਂ ਦੀ ਇਮਿਊਨਿਟੀ ਵੀ ਘੱਟ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਅਦਾਕਾਰ (Dilip Kumar) ਦਿਲੀਪ ਕੁਮਾਰ ਦੀ ਸਥਿਤੀ ਹੁਣ ਸਥਿਰ ਸੀ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਹੋਣ ਦੀ ਉਮੀਦ ਸੀ। ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੇ ਕੁਮਾਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, “ਸਹਿਬ ਦੀ ਹਾਲਤ ਸਥਿਰ ਹੈ। ਤੁਹਾਡੀਆਂ ਸਾਰੀਆਂ ਅਰਦਾਸਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ,  ਡਾਕਟਰਾਂ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਵਿੱਚ ਉਹ ਘਰ ਪਰਤ ਜਾਵੇਗਾ। ਇੰਸ਼ਾ ਅੱਲ੍ਹਾ। “

Leave a Reply

Your email address will not be published. Required fields are marked *