ਇਕ ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਕੀ ਹੈ ਪੈਟਰੋਲ-ਡੀਜ਼ਲ ਦੀ ਕੀਮਤ

ਨਵੀਂ ਦਿੱਲੀ (ਇੰਟ.)- ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਬੁੱਧਵਾਰ ਨੂੰ ਇਕ ਵਾਰ ਫਿਰ ਸਥਿਰ ਰਹਿਣ ਨਾਲ ਪੈਟਰੋਲ (Petrol) ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਆਇਆ। ਉਥੇ…

ਨਵੀਂ ਦਿੱਲੀ (ਇੰਟ.)- ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਬੁੱਧਵਾਰ ਨੂੰ ਇਕ ਵਾਰ ਫਿਰ ਸਥਿਰ ਰਹਿਣ ਨਾਲ ਪੈਟਰੋਲ (Petrol) ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਆਇਆ। ਉਥੇ ਹੀ ਤੇਲ ਕੰਪਨੀਆਂ (Oil companies) ਨੇ ਡੀਜ਼ਲ ਦੀ ਕੀਮਤ ਵਿਚ ਮਾਮੂਲੀ ਕਟੌਤੀ ਕੀਤੀ ਹੈ। ਅੱਜ ਲਗਾਤਾਰ 32ਵੇਂ ਦਿਨ ਪੈਟਰੋਲ ਦੀ ਕੀਮਤ ਸਥਿਰ ਰਹੀ, ਜਦੋਂ ਕਿ ਡੀਜ਼ਲ ਦੀ ਕੀਮਤ ਵਿਚ 20 ਪੈਸੇ ਦੀ ਕਮੀ ਦਰਜ ਕੀਤੀ ਗਈ। 16 ਜੁਲਾਈ ਤੋਂ ਡੀਜ਼ਲ ਦੀ ਕੀਮਤ ਸਥਿਰ ਸੀ। ਉਥੇ ਹੀ ਪੈਟਰੋਲ ਦੀ ਕੀਮਤ ਵਿਚ 17 ਜੁਲਾਈ ਨੂੰ ਆਖਰੀ ਵਾਰ ਫੇਰਬਦਲ ਹੋਇਆ ਸੀ। ਕੀਮਤ ਵਿਚ ਕਟੌਤੀ ਤੋਂ ਬਾਅਦ ਦਿੱਲੀ ਵਿਚ ਡੀਜ਼ਲ ਦੀ ਕੀਮਤ 89.67 ਰੁਪਏ ਲਿਟਰ ਹੋ ਗਈ ਹੈ।

Petrol, Diesel Prices On August 16: Fuel Prices Steady, Check Rates In Your  City

Read more- ਕੈਨੇਡਾ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਨਵੀਂ ਸਰਕਾਰ ਵਜੋਂ ਮਾਨਤਾ ਦੇਣ ਤੋਂ ਕੀਤੀ ਨਾਂਹ

ਚੇਨਈ ਪੰਜਾਬ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਲਿਟਰ ਦੇ ਪਾਰ ਜਾ ਚੁੱਕੀ ਹੈ। ਉਥੇ ਹੀ ਡੀਜ਼ਲ ਵੀ ਕਈ ਸ਼ਹਿਰਾਂ ਵਿਚ ਸੈਕੜਾ ਲਗਾ ਚੁੱਕਾ ਹੈ। ਦਿੱਲੀ, ਕੋਲਕਾਤਾ, ਚੇਨਈ ਅਤੇ ਮੁੰਬਈ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਤੋਂ ਉਪਰ ਜਾ ਚੁੱਕਾ ਹੈ। ਚੇਨਈ ਵਿਚ ਪੈਟਰੋਲ ਦੀ ਕੀਮਤ 101.49 ਰੁਪਏ ਲਿਟਰ ਹੈ ਜਦੋਂ ਕਿ ਡੀਜ਼ਲ 94.20 ਰੁਪਏ ਪ੍ਰਤੀ ਲਿਟਰ ‘ਤੇ ਬਰਕਰਾਰ ਹੈ। ਉਥੇ ਹੀ ਦਿੱਲੀ ਵਿਚ ਪੈਟਰੋਲ 101.84 ਰੁਪਏ ਲਿਟਰ ਜਦੋਂ ਕਿ ਕੋਲਕਾਤਾ ਵਿਚ 102.08 ਰੁਪਏ ਪ੍ਰਤੀ ਲਿਟਰ ‘ਤੇ ਹੈ।ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ਵਰਗੇ ਮਹਾਨਗਰਾਂ ਵਿਚ ਵੀ ਪੈਟਰੋਲ 100 ਰੁਪਏ ਲਿਟਰ ਤੋਂ ਉਪਰ ਨਿਕਲ ਚੁੱਕਾ ਹੈ।

Petrol prices in Mumbai hiked by Rs 0.16, diesel to cost Rs 0.12 more

ਦੱਸ ਦਈਏ ਕਿ ਮਾਲ ਢੁਆਈ ਫੀਸ ਅਤੇ ਮੁਲਕ ਵੈਟ ਵਰਗੇ ਸਥਾਨਕ ਕਰਾਂ ਦੀ ਦਰ ਵੱਖ-ਵੱਖ ਹੋਣ ਦੇ ਕਾਰਣ ਵੱਖ-ਵੱਖ ਸੂਬਿਆਂ ਵਿਚ ਈਂਧਨ ਦੀ ਕੀਮਤ ਵੱਖ-ਵੱਖ ਹੁੰਦੀ ਹੈ।ਪੱਛਮੀ ਬੰਗਾਲ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ-ਕਸ਼ਮੀਰ, ਓਡਿਸ਼ਾ, ਤਾਮਿਲਨਾਡੂ, ਕੇਰਲ, ਬਿਹਾਰ, ਪੰਜਾਬ ਅਤੇ ਲੱਦਾਖ ਸਮੇਤ ਕਈ ਹੋਰ ਸੂਬਿਆਂ ਵਿਚ ਵੀ ਪੈਟਰੋਲ 100 ਰੁਪਏ ਲਿਟਰ ਤੋਂ ਉਪਰ ਪਹੁੰਚ ਗਿਆ ਹੈ, ਉਥੇ ਹੀ ਡੀਜ਼ਲ ਦੀ ਕੀਮਤ ਵੀ ਰਾਜਸਥਾਨ ਦੇ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲਿਆਂ ਅਤੇ ਓਡਿਸ਼ਾ ਦੇ ਕੁਝ ਹਿੱਸਿਆਂ ਵਿਚ 100 ਰੁਪਏ ਲਿਟਰ ਦੇ ਪਾਰ ਹੋ ਚੁੱਕਾ ਹੈ।

Leave a Reply

Your email address will not be published. Required fields are marked *