ਨਵੀਂ ਦਿੱਲੀ : ਕੇਂਦਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ( DGCA ) ਨੇ ਕੋਵਿਡ – 19 ਦੇ ਵਧਦੇ ਮਾਮਲੀਆਂ ਦੇ ਮੱਦੇਨਜ਼ਰ ਅਨੁਸੂਚਿਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਤੇ ਪਾਬੰਦੀ 31 ਅਕਤੂਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, ਡੀਜੀਸੀਏ ਨੇ ਕਿਹਾ, ਇਹ ਪਾਬੰਦੀ ਅੰਤਰਰਾਸ਼ਟਰੀ ਆਲ-ਕਾਰਗੋ ਓਪਰੇਸ਼ਨਾਂ ਅਤੇ ਖਾਸ ਕਰਕੇ ਰੈਗੂਲੇਟਰ ਦੁਆਰਾ ਪ੍ਰਵਾਨਤ ਉਡਾਣਾਂ ਤੇ ਲਾਗੂ ਨਹੀਂ ਹੋਵੇਗੀ।
Also Read : ਸਿੱਧੂ ਦੇ ਅਸਤੀਫੇ ‘ਤੇ ਮਨੀਸ਼ ਤਿਵਾਰੀ ਨੇ ਕਸਿਆ ਤੰਜ,ਕਹੀ ਇਹ ਵੱਡੀ ਗੱਲ
ਹਵਾਬਾਜ਼ੀ ਰੈਗੂਲੇਟਰ ਨੇ ਕਿਹਾ ਕਿ ਚੋਣਵੇਂ ਮਾਰਗਾਂ ਦੇ ਆਧਾਰ ਤੇ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ 23 ਮਾਰਚ ਨੂੰ ਕੋਵਿਡ -19 ਦੇ ਦੇ ਕੇਸਾਂ ਨੂੰ ਕੰਟਰੋਲ ਕਰਨ ਲਈ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ, ਬਾਅਦ ਵਿੱਚ ਕੁਝ ਦੇਸ਼ਾਂ ਦੇ ਨਾਲ ਹਵਾਈ ਬਬਲ (Air Trasnport Bubble) ਪ੍ਰਬੰਧ ਦੇ ਤਹਿਤ ਉਡਾਣ ਦੀਆਂ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਗਿਆ। ਭਾਰਤ ਨੇ ਲਗਭਗ 25 ਦੇਸ਼ਾਂ ਨਾਲ ਹਵਾਈ ਬਬਲ ਸਮਝੌਤੇ ਕੀਤੇ ਹਨ। ਦੇਸ਼ ਪਿਛਲੇ ਇੱਕ ਸਾਲ ਤੋਂ ਬਹੁਤ ਸਾਰੇ ਦੇਸ਼ਾਂ ਲਈ ਵੰਦੇ ਭਾਰਤ ਉਡਾਣਾਂ ਚਲਾ ਰਿਹਾ ਹੈ।



