ਦੇਸੀ ਅੰਦਾਜ ‘ਚ ਪਤੀ ਨਾਲ ਮਨਾਈ ਦੇਸੀ ਗਰਲ ਨੇ ਹੋਲੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਵਾਰ ਭਾਰਤ ਆ ਕੇ ਹੋਲੀ ਮਨਾਈ। ਪ੍ਰਿਯੰਕਾ-ਨਿਕ ਹੁਣ ਬਹੁਤ ਧੱਕਾਮੁੱਕੀ ਨਾਲ ਹੋਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸੀ ਗਰਲ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਵਾਰ ਭਾਰਤ ਆ ਕੇ ਹੋਲੀ ਮਨਾਈ। ਪ੍ਰਿਯੰਕਾ-ਨਿਕ ਹੁਣ ਬਹੁਤ ਧੱਕਾਮੁੱਕੀ ਨਾਲ ਹੋਲੀ ਮਨਾਉਣ ਤੋਂ ਬਾਅਦ ਅਮਰੀਕਾ ਵਾਪਸ ਆ ਗਏ ਹੈ। ਪਰ ਨਿੱਕ ਹਮੇਸ਼ਾ ਇਸ ਪਵਿੱਤਰ ਤਿਉਹਾਰ ਨੂੰ ਯਾਦ ਰੱਖਣਗੇ। ਦਰਅਸਲ, ਇਹ ਭਾਰਤ ਵਿੱਚ ਨਿਕ ਜੋਨਸ ਦੀ ਇਹ ਪਹਿਲੀ ਹੋਲੀ ਸੀ। ਦੇਸੀ ਪਹਿਰਾਵੇ ‘ਚ ਨਿਕ ਨੇ ਹੋਲੀ ਦੇ ਦੇਸੀ ਰੰਗਾਂ ਵਿੱਚ ਰੰਗ ਕੇ ਹੋਲੀ ਮਨਾਈ। 

Image result for Priyanka Holi Pictures

ਦੇਸੀ ਅੰਦਾਜ ‘ਚ ਮਨਾਈ ਹੋਲੀ

ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੇ ਹੋਲੀ celebration ਦੀ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡਿਆ ‘ਚੇ ਵਾਇਰਲ ਹੋ ਰਹੀਆਂ ਹਨ। ਹੋਲੀ ਦਾ ਦਿਨ ਪ੍ਰਿੰਯਕਾ-ਨਿਕ ਨੇ ਪੁਣੇ ਦੇ ਫਾਰਮਹਾਉਸ ‘ਤੇ ਮਨਾਇਆ। ਇੱਥੇ ਇਸ ਪ੍ਰੇਮੀ ਜੋੜੇ ਨੇ ਖੂਬ ਮਸਤੀ ਕੀਤੀ। ਵਾਇਰਲ ਵੀਡਿਓ ‘ਚ ਬੱਚੇ ਨਿਕ ਤੇ ਪ੍ਰਿੰਯਕਾ ‘ਤੇ ਪਾਣੀ ਦੀ ਬਾਲਟੀ ਡੋਲਦੇ ਦਿਖਾਈ ਦਿੱਤੇ ਹਨ।

https://www.instagram.com/p/B9i26Nep1ya/

ਪ੍ਰਿਯੰਕਾ ਨੇ ਪਤੀ ਨਿਕ ਨਾਲ ਹੋਲੀ ਦੀ ਮਸਤੀ ਦੀ ਤਸਵੀਰਾਂ ਸੋਸ਼ਲ ਮੀਡਿਆ ‘ਤੇ ਸਾਂਝੀ ਕਰਦਿਆਂ ਲਿਖਿਆ ਪਿਛਲੇ ਕਈ ਸਮੇਂ ਤੋਂ ਅਸੀਂ ਰੰਗਾ ‘ਚ ਘਿਰੇ ਹੋਏ ਹਨ। ਨਿਕ ਦੀ ਪਹਿਲੀ ਹੋਲੀ ਘਰ ‘ਚ ਹੋਣ ਨਾਲ ਇਹ ਹੋਲੀ ਬੇਹੱਦ ਖਾਸ ਰਹੀ । Happy and Safe Holi

https://www.instagram.com/p/B9jlsxeHyMw/

ਤੁਹਾਨੂੰ ਦੱਸ ਦੇਈਏ ਕਿ, ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਸ ਤੋਂ ਪਹਿਲਾਂ ਈਸ਼ਾ ਅੰਬਾਨੀ ਦੀ ਹੋਲੀ ਪਾਰਟੀ ਵਿੱਚ ਪਹੁੰਚੇ ਸਨ। ਉੱਥੇ, ਜੋੜੀ ਨੇ ਬਾਲੀਵੁੱਡ ਮਸ਼ਹੂਰ ਲੋਕਾਂ ਵਿੱਚ ਹੋਲੀ ਖੇਡੀ। ਸੋਸ਼ਲ ਮੀਡੀਆ ‘ਤੇ ਨਿਕ ਅਤੇ ਪ੍ਰਿਯੰਕਾ ਦੇ ਹੋਲੀ ਦੇ ਜਸ਼ਨ ਦੀਆਂ ਫੋਟੋਆਂ ਅਤੇ ਵੀਡਿਓ ਕਾਫੀ ਚਰਚਾ ‘ਚ ਰਹੀਆਂ ਸਨ। ਹੋਲੀ ਪਾਰਟੀ ਵਿੱਚ ਵੀ ਇੱਕ ਮਜ਼ਾਕੀਆ ਘਟਨਾ ਵਾਪਰੀ, ਜਿੱਥੇ ਪ੍ਰਿਯੰਕਾ ਕੋਰੋਨਾ ਵਾਇਰਸ ਕਾਰਨ ਹੱਥ ਮਿਲਾਉਂਣ ਤੋਂ ਕਤਰਾਉਂਦੀ ਨਜ਼ਰ ਆਈ। ਇਸ ਤੋਂ ਬਾਅਦ, ਨਿਕ ਜੋਨਸ ਅੱਗੇ ਆਏ ਤੇ ਹੱਥ ਮਿਲਾਇਆ।

 

Leave a Reply

Your email address will not be published. Required fields are marked *