ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਨਾਭਾ ਦੀ ਨਵੀਂ ਬਣੀ ਜ਼ਿਲ੍ਹਾ ਜੇਲ੍ਹ ਚ ਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਨਾਭਾ ਦੀ ਨਵੀਂ ਬਣੀ ਜ਼ਿਲ੍ਹਾ ਜੇਲ੍ਹ ਚ ਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਸਿੰਘ ਦਾ ਜੇਲ੍ਹ ਦੇ ਅੰਦਰ ਕੈਦੀਆਂ ਨੇ ਹੱਤਿਆ ਕਰ ਦਿੱਤੀ।

dera premi

ਇਸ ਮਾਮਲੇ ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ ਇਸ ਮਾਮਲੇ ਦੀ ਗੈਂਗਸਟਰ ਗਰੁੱਪ ਵੱਲੋਂ ਜਿੰਮੇਵਾਰੀ ਲਈ ਗਈ ਹੈ। ਗੈਂਗਸਟਰ ਦਵਿੰਦਰ ਬੰਬੀਹਾ ਤੇ ਸੁਖਪ੍ਰੀਤ ਬੁੱਢਾ ਕੁਸਾ ਗਰੁੱਪ ਨੇ ਇਸ ਮਾਮਲੇ ਦੀ ਜਿੰਮ੍ਹੇਵਾਰੀ ਲਈ ਹੈ।

https://www.facebook.com/photo.php?fbid=786021158458215&set=a.129541617439509&type=3&theater

ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾਉਂਦੇ ਕਿਹਾ ਹੈ ਕਿ ਦਾਸ ਪ੍ਰਿੰਸ ਬੰਬੀਹਾ ਤੁਹਾਨੂੰ ਦੱਸਣਾ ਚਾਹੂੰਦਾ ਹੈ ਕਿ ਜੋ ਨਾਬਾ ਜੇਲ੍ਹ ਵਿੱਚ ਕਤਲ ਹੋਇਆ ਹੈ , ਮਹਿੰਦਰਪਾਲ ਬਿੱਟੂ ਜੋ ਸਾਰਸੇ ਵਾਲੇ ਕੁੱਤੇ ਸਾਧ ਦਾ ਚੇਲਾ ਸੀ ।ਓਹ ਆਪਣੇ ਵੀਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨੇ ਕੀਤਾ ਹੈ ਕਿਉਂਕਿ ਇਸ ਬਿੱਟੂ ਬੁੱਚੜ ਨੇ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਬੇਅਦਬੀ ਕੀਤੀ ਸੀ ਅਤੇ ਇਹ ਉਸ ਕੇਸ ਵਿੱਚ ਮੁੱਖ ਦੋਸ਼ੀ ਸੀ ਇਸ ਲਈ ਇਸ ਦਾ ਸੋਦਾ ਬਹੁਤ ਜਰੂਰੀ ਸੀ ਅਤੇ ਇਕ ਖਾਸ ਗੱਲ ਹੋਰ ਵੀ ਜੇ ਕਿਸੇ ਵੀ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਾ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੇ ਵੀਰ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਕੀਤਾ ਜਾ ਕੋਈ ਜਿਆਦਤੀ ਕੀਤੀ ਤਾ ਧੱਕਾ ਕਰਨ ਵਾਲੇ ਅਧਿਕਾਰੀ ਆਪਣੇ ਘਰ ਬਾਰ ਬਾਰੇ ਚੰਗੀ ਤਰਾਂ ਸੋਚ ਲੈਣ ਅਤੇ ਫਿਰ ਕੋਈ ਕਦਮ ਚੁੱਕਣ ਕਿਉਂਕਿ ਇਹ ਗੱਲ ਸਾਡੇ ਇਸ਼ਟ ਦੀ ਹੈ ਕੋਈ ਹੋਰ ਗੱਲ ਹੁੰਦੀ ਤਾਂ ਸਰ ਸਕਦਾ ਸੀ ਪਰ ਹੁਣ ਨਹੀਂ

jail

ਦੱਸਣਯੋਗ ਗੱਲ ਹੈ ਕਿ ਬੀਤੇ ਦਿਨ ਨਾਭਾ ਜੇਲ੍ਹ ਚ ਕੈਦ ਡੇਰਾ ਪ੍ਰੇਮੀ ਦੀ ਜੇਲ੍ਹ ਚ ਬੰਦ ਕੈਦੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਡੇਰਾ ਪ੍ਰੇਮੀ ਦੀ ਮੌਕੇ ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *