ਜਾਣੋ ਕੌਣ ਸੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਦੀ ਜੇਲ੍ਹ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਹਿੰਦਰਪਾਲ ਬਿੱਟੂ ਕੋਟਕਪਰਾ ਦਾ ਰਹਿਣ ਵਾਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਦੀ ਜੇਲ੍ਹ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮਹਿੰਦਰਪਾਲ ਬਿੱਟੂ ਕੋਟਕਪਰਾ ਦਾ ਰਹਿਣ ਵਾਲਾ ਸੀ ਤੇ ਕੋਟਕਪੁਰਾ ਚ ਭਾਰੀ ਪੁਲਿਸ ਤੈਨਾਤ ਕੀਤੀ ਗਈ ਹੈ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਮਹਿੰਦਰਪਾਲ ਬਿੱਟੂ ਬੇਅਦਬੀ ਮਾਮਲੇ ਦਾ ਮੁਲਜ਼ਮ ਸੀ।

https://youtu.be/nCWI6i8hn_4

ਬਿੱਟੂ ਤੇ 13 ਜੂਨ 2018 ਚ ਧਾਰਾ 295 ਏ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ। ਇਸ ਤੋਂ ਬਾਅਦ  ਬਿੱਟੂ ਨੂੰ ਬੁਰਜ਼ ਜਵਾਹਰ ਵਾਲਾ ਤੇ ਬਰਗਾੜੀ ਮਾਮਲੇ ‘ਚ ਨਾਮਜਦ ਕੀਤਾ ਗਿਆ ਸੀ। ਦਸ ਦਈਏ ਕਿ ਬਿੱਟੂ ਦੀ ਘਰ ਦੀ ਤਲਾਸ਼ੀ ਦੇ ਦੌਰਾਨ ਇਤਰਾਜ਼ਯੋਗ ਜਗ੍ਹਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਰੱਖੀ ਹੋਈ ਦੇਖੀ ਗਈ ਸੀ।

dera premi

ਇਸ ਤੋਂ ਇਲਾਵਾ ਬਿੱਟੂ ਦੇ ਘਰ ਚੋਂ 25 ਕਾਰਤੂਸ ਵੀ ਬਰਾਮਦ ਕੀਤੇ ਗਏ ਸੀ। ਦੱਸਣਯੋਗ ਗੱਲ ਹੈ ਕਿ ਮਹਿੰਦਰਪਾਲ ਬਿੱਟੂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਫਰਾਰ ਸੀ। ਮਹਿੰਦਰਪਾਲ ਬਿੱਟੂ ਪੰਚਕੂਲਾ ਹਿੰਸਾ ਦੇ ਲਈ ਨਾਮਜ਼ਦ ਸੀ। ਪੁਲਿਸ ਨੇ ਬਿੱਟੂ ਨੂੰ ਹਿਮਾਚਲ ਦੇ ਪਾਲਮਪੁਰ ਤੌਂ ਗ੍ਰਿਫਤਾਰ ਕੀਤਾ ਗਿਆ ਸੀ।

Leave a Reply

Your email address will not be published. Required fields are marked *