ਕੀ ਲਾਂਘੇ ਰਾਹੀ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਆ ਸਕੇਗੀ ਪਾਕਿਸਤਾਨੀ ਸੰਗਤ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਾਂ ਵਿਦੇਸ਼ਾਂ ’ਚ 550ਵਾਂ ਪ੍ਰਕਾਸ਼ ਦਿਹਾੜੇ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਇਹ ਪ੍ਰਕਾਸ਼ ਦਿਹਾੜਾ ਕਾਫੀ ਖਾਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਾਂ ਵਿਦੇਸ਼ਾਂ ’ਚ 550ਵਾਂ ਪ੍ਰਕਾਸ਼ ਦਿਹਾੜੇ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਇਹ ਪ੍ਰਕਾਸ਼ ਦਿਹਾੜਾ ਕਾਫੀ ਖਾਸ ਵੀ ਹੈ ਦਸ ਦਈਏ ਕਿ ਇਸ ਵਾਰ ਨਾਨਕ ਨਾਮ ਲੇਵਾ ਸੰਗਤਾਂ ਨੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੁਰਬੀਨ ਰਾਹੀ ਨਹੀਂ ਸਗੋਂ ਕਰਤਾਰਪੁਰ ਸਾਹਿਬ ਜਾ ਕੇ ਸੰਗਤਾਂ ਨੇ ਦਰਸ਼ਨ ਕੀਤੇ। ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘੇ ਖੁੱਲਣ ਤੇ ਨਾਨਕ ਨਾਮ ਲੇਵਾ ਸੰਗਤਾਂ ’ਚ ਭਾਰੀ ਖੁਸ਼ੀ ਹੈ।

Kartarpur Corridor

ਕਰਤਾਰਪੁਰ ਲਾਂਘੇ ਖੁੱਲਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਨਵਾਂ ਮੁੱਦਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਤੋਂ ਸੰਗਤਾਂ ਪਾਕਿਸਤਾਨ ਜਾਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਨ ਉਵੇਂ ਹੀ ਪਾਕਿਸਤਾਨ ਚ ਰਹਿ ਰਹੀ ਸੰਗਤਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਵੀ ਭਾਰਤ ਆਕੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰ ਸਕਣ।

ber sahib sultanpur

ਕਾਬਿਲੇਗੌਰ ਹੈ ਕਿ ਪਾਕਿਸਤਾਨ ਨੇ ਬੇਸ਼ਕ ਕਰਤਾਰਪੁਰ ਲਾਂਘਾ ਖੋਲ਼ਿਆ ਹੈ ਕਿ ਪਰ ਇਹ ਲਾਂਘਾ ਸਿਰਫ ਭਾਰਤ ਦੇ ਲੋਕਾਂ ਦੇ ਲਈ ਖੋਲਿਆ ਹੈ ਪਰ ਪਾਕਿਸਤਾਨ ਨੇ ਪਾਕਿਸਤਾਨੀ ਸੰਗਤਾਂ ਦੇ ਲਈ ਇਹ ਲਾਂਘਾ ਨਹੀਂ ਖੋਲਿਆ ਹੈ। ਜਿਸ ਕਾਰਨ ਇਹ ਮੁੱਦਾ ਖੜ੍ਹਾ ਹੋਇਆ ਹੈ। ਜਿਸ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪਾਕਿਸਤਾਨ ਪਾਕਿਸਤਾਨ ਚ ਰਹੀ ਸੰਗਤਾਂ ਨੂੰ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਇਜਾਜ਼ਤ ਦੇਵੇਗੀ ਜਾਂ ਨਹੀਂ।

Leave a Reply

Your email address will not be published. Required fields are marked *