ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਕੁਝ ਦਿਨਾਂ ਤੋ ਧੁੰਦ ਨੇ ਪੰਜਾਬ ਅਤੇ ਹਰਿਆਣਾ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ।
ਜਿਸ ਕਾਰਨ ਸਵੇਰ ਦੀ ਸੰਘਣੀ ਧੁੰਧ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ ਹੈ। ਨਾਲ ਹੀ ਸੜਕਾ ਤੇ ਵਾਹਨਾਂ ਦੀ ਰਫਤਾਰ ਤੇ ਵੀ ਕਾਫੀ ਅਸਰ ਪਾਇਆ ਹੈ।
ਦੱਸ ਦਈਏ ਕਿ ਧੁੰਧ ਦੇ ਕਾਰਨ ਕਈ ਸਥਾਨਾਂ ਤੇ ਦ੍ਰਿਸ਼ਟੀ ਜ਼ੀਰੋਂ ਤੋ ਵੀ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਸੰਘਣੀ ਧੁੰਧ ਦੇ ਕਾਰਨ ਦਰਜਨਾਂ ਹੀ ਟਰੇਨਾਂ ਆਪਣੇ ਸਮੇਂ ਤੋ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।
ਪਿਛਲੇ ਕੁਝ ਦਿਨਾਂ ਤੋ ਲੋਕਾਂ ਨੂੰ ਧੁੰਧ ਦੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੁਪਹਿਰ ਦੀ ਧੁੱਪ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲ ਜਾਂਦੀ ਹੈ।



