ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨਾਂ ‘ਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੀ ਮੰਗ, ਐਡਵੋਕੇਟ ਹਰੀ ਚੰਦ ਅਰੋੜਾ ਨੇ ਲਿਖੀ ਚਿੱਠੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰੀ ਚੰਦ ਅਰੋੜਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨਾਂ ‘ਚ ਪੰਜਾਬ ਭਰ ‘ਚ ਸ਼ਰਾਬ ਦੇ ਠੇਕੇ ਬੰਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰੀ ਚੰਦ ਅਰੋੜਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨਾਂ ‘ਚ ਪੰਜਾਬ ਭਰ ‘ਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੀ ਅਪੀਲ ਕੀਤੀ ਹੈ | ਇਸ ਸਬੰਧੀ ਅਰੋੜਾ ਨੇ ਮੁੱਖ ਪਾਰਲੀਮਾਨੀ ਸਕੱਤਰ ਸੁਰੇਸ਼ ਕੁਮਾਰ ਨੂੰ ਚਿੱਠੀ ਲਿਖ ਐ | ਅਰੋੜਾ ਨੇ ਕਿਹਾ ਕਿ,  ”23 ਦਿਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦਾ, ਅਤੇ 28  ਦਿਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਤੀ ਸਤਿਕਾਰ ਨੂੰ ਦੇਖਦਿਆਂ ਇਹਨਾਂ ਦੇ ਸ਼ਹੀਦੀ ਵਾਲੇ ਦੋਹਾਂ ਦਿਵਸਾਂ ਨੂੰ ਸਾਰੇ ਪੰਜਾਬ ਵਿਚ ਸ਼ਰਾਬ ਦੇ ਠੇਕੇ ਪੂਰਾ ਦਿਨ ਬੰਦ ਰਹਿਣੇ ਚਾਹੀਦੇ ਹਨ।” ਅਰੋੜਾ ਨੇ ਕਿਹਾ ਇਹ ਪੂਰੇ ਪੰਜਾਬ ਦੇ ਨਿਵਾਸੀਆਂ ਦੀ ਵੀ ਮੰਗ ਹੈ | ਜਿਸ ਕਰਕੇ ਇਸ ਸਬੰਧੀ ਤੁਰੰਤ ਫੈਸਲਾ ਲਿਆ ਜਾਵੇ |

Watch Video 

https://youtu.be/OdjfN74PaiI

Leave a Reply

Your email address will not be published. Required fields are marked *