Delhi News : ਨਸ਼ੇ ਦੀ ਲਤ ਕਾਰਨ ਘਰ ਦੇ 4 ਜੀਆਂ ਦਾ ਕੀਤਾ ਕਤਲ

Delhi News : ਨਸ਼ੇ ਦੀ ਲਤ ਕਾਰਨ ਘਰ ਦੇ 4 ਜੀਆਂ ਦਾ ਕੀਤਾ ਕਤਲ ਦਿੱਲੀ ਦੇ ਪਾਲਮ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੇ ਹੀ ਘਰ…

Delhi News : ਨਸ਼ੇ ਦੀ ਲਤ ਕਾਰਨ ਘਰ ਦੇ 4 ਜੀਆਂ ਦਾ ਕੀਤਾ ਕਤਲ

ਦਿੱਲੀ ਦੇ ਪਾਲਮ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੇ ਹੀ ਘਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ ਹੈ। ਦੋਸ਼ੀ ਦਾ ਨਾਮ ਕੇਸ਼ਵ ਹੈ ਤੇ ਉਸ ਨੂੰ ਨਸ਼ੇ ਦੀ ਲਤ ਲੱਗੀ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਭੇਜਿਆ ਗਿਆ ਸੀ। ਉਥੋਂ ਵਾਪਸ ਆਉਣ ਤੋਂ ਬਾਅਦ ਵੀ ਉਸ ਦਾ ਨਸ਼ੇ ਤੇ ਕੋਈ ਕਾਬੂ ਨਹੀਂ ਸੀ ਅਤੇ ਉਸ ਨੇ ਨਸ਼ਾ ਕਰਨ ਲਈ ਦੁਬਾਰਾ ਤੋਂ ਆਪਣੇ ਪਰਿਵਾਰ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਸਨ।

ਮੰਗਲਵਾਰ ਰਾਤ ਨੂੰ ਵੀ ਉਸ ਨੇ ਆਪਣੇ ਘਰ ਦਿਆਂ ਤੋਂ ਪੈਸੇ ਮੰਗੇ ਤੇ ਜਦੋਂ ਉਨ੍ਹਾਂ ਨੇ ਇੰਨਕਾਰ ਕਰ ਦਿੱਤਾ ਤਾਂ ਉਸ ਨੇ ਆਪਣੇ ਹੀ ਘਰ ਦੇ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਭੱਜਣ ਦੀ ਫ਼ਿਰਾਕ ਵਿੱਚ ਸੀ ਪਰ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

Also Read : ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਗੱਲਬਾਤ

ਦੋਸ਼ੀ ਨੂੰ ਫੜਨ ਵਾਲੇ ਦਾ ਕਹਿਣਾ ਹੈ ਕਿ ਲੜਾਈ ਦੀ ਆਵਾਜ਼ ਸੁਣਨ ਤੋਂ ਬਾਅਦ ਜਦੋਂ ਉਹ ਉੱਤੇ ਪੁੱਜਿਆ ਤਾਂ ਦੋਸ਼ੀ ਨੇ ਘਰ ਦਾ ਆਪਸੀ ਮਾਮਲਾ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਦੋਸ਼ੀ ਭੱਜਣ ਲੱਗਾ ਤਾਂ ਲੋਕਾਂ ਨੇ ਘੇਰਾ ਪਾ ਕੇ ਉਸ ਨੂੰ ਫੜ ਲਿਆ। ਜਦੋਂ ਲੋਕਾਂ ਨਾ ਅੰਦਰ ਜਾ ਕੇ ਦੇਖਿਆ ਤਾਂ ਉਥੇ ਚਾਰ ਲਾਸ਼ਾ ਪਈਆਂ ਹੋਈਆਂ ਸਨ।

ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *