ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਦਿੱਲੀ ਦੀ ਪੀਰਾਗੜ੍ਹੀ ਸਥਿਤ ਇੱਕ ਫੈਕਟਰੀ ਵਿੱਚ ਅੱਗ ਲਗੱਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਸਵੇਰੇ ਫੈਕਟਰੀ ਨੂੰ ਲੱਗੀ ਅੱਗ ਕਾਰਨ ਹੋਏ ਧਮਾਕੇ ਵਿੱਚ ਇਕ ਇਮਾਰਤ ਵੀ ਢਹਿ ਗਈ ਹੈ ਅਤੇ ਇਸ ਹੇਠਾਂ ਕਈ ਲੋਕਾਂ ਦੇ ਫੱਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅੱਗ ‘ਤੇ ਕਾਬੂ ਪਾਉਂਣ ਲਈ ਫਾਇਰ ਬ੍ਰਿਗੇਡ ਦੀ ਪਹੁੰਚੀ 35 ਗੱਡੀਆਂ ਦੇ ਵੀ ਕਈ ਅਧਿਕਾਰੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਅੱਗ ਬੁਝਾਉ ਕਰਮਚਾਰੀ ਫੈਕਟਰੀ ਵਿਚੋਂ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਪੂਰੀ ਇਮਾਰਤ ਢਹਿ ਗਈ ਤਾਂ ਕਈ ਫਾਇਰ ਫਾਈਟਰਾਂ ਦੇ ਵੀ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ। ਡੀਐਫਐਸ ਦੇ ਮੁਖੀ ਅਤੁੱਲ ਗਰਗ ਨੇ ਕਿਹਾ, “ਵੀਰਵਾਰ ਨੂੰ ਸਵੇਰੇ 4.23 ਮਿਨਟ ‘ਤੇ ਇਕ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ, ਇਸ ਅਨੁਸਾਰ 7 ਅੱਗ ਬੁਝਾਉਣ ਦੇ ਟੈਂਡਰ ਮੌਕੇ ‘ਤੇ ਭੇਜੇ ਗਏ ਸਨ। ਹਾਲਾਂਕਿ ਅੱਗ ਲੱਗਣ ਕਾਰਨ ਅਚਾਨਕ ਹੋਏ ਧਮਾਕੇ ਤੋਂ ਇਕ ਇਮਾਰਤ ਢਹਿ ਗਈ।”
ਇਸ ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਸੰਜੇ ਗਾਂਧੀ ਹਸਪਤਾਲ ਅਤੇ ਬਾਲਾਜੀ ਐਕਸ਼ਨ ਹਸਪਤਾਲ ਲਿਜਾਇਆ ਗਿਆ ਹੈ।” ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਬਾਰੇ ਟਵੀਟ ਕੀਤਾ ਕਿ,
बेहद दुःख के साथ बताना पड़ रहा है कि लोगों को आग से बचाते बचाते हमारा एक जाँबाज़ शहीद हो गया। हमारे firemen बेहद जोखिम भरी परिस्थितियों में अपनी जान की बाज़ी लगाकर लोगों को बचाते हैं। भगवान उनकी आत्मा को शांति दे https://t.co/Z6K2dYVazW
— Arvind Kejriwal (@ArvindKejriwal) January 2, 2020
ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ, ਪਿਛਲੇ ਮਹੀਨੇ, ਬਾਹਰੀ ਦਿੱਲੀ ਦੇ ਕਰੀਰੀ ਖੇਤਰ ਵਿੱਚ ਇੱਕ ਗੋਦਾਮ ਵਿੱਚ ਲੱਗੀ ਅੱਗ ਕਾਰਨ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਸੀ।

