ਦਿੱਲੀ ਦੀ ਚਾਂਦਨੀ ਚੌਕ ਮਾਰਕੀਟ ‘ਚ ਲੱਗੀ ਭਿਆਨਕ ਅੱਗ, 50 ਤੋਂ ਵਧੇਰੇ ਦੁਕਾਨਾਂ ਸੜ ਕੇ ਸੁਆਹ

ਨਵੀਂ ਦਿੱਲੀ- ਦਿੱਲੀ ਵਿਚ ਵੀਰਵਾਰ ਤੜਕੇ ਚਾਂਦਨੀ ਚੌਕ ਦੀ ਲਾਜਪਤ ਰਾਏ ਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਤਕਰੀਨ 58 ਦੁਕਾਨਾਂ ਸੜ ਕੇ ਸੁਆਹ…

ਨਵੀਂ ਦਿੱਲੀ- ਦਿੱਲੀ ਵਿਚ ਵੀਰਵਾਰ ਤੜਕੇ ਚਾਂਦਨੀ ਚੌਕ ਦੀ ਲਾਜਪਤ ਰਾਏ ਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਤਕਰੀਨ 58 ਦੁਕਾਨਾਂ ਸੜ ਕੇ ਸੁਆਹ ਹ ਗਈਆਂ ਹਨ। ਹਾਦਸੇ ਵਿਚ ਕਿਸੇ ਵੀ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਨਹੀਂ ਮਿਲੀ ਹੈ। ਸੂਚਨਾ ਮਿਲਣ ਉੱਤੇ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਤਕਰੀਬਨ 3 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ।

Also Read: ਕੋਰੋਨਾ ਮਾਮਲਿਆਂ ‘ਚ ਜ਼ਬਰਦਸਤ ਉਛਾਲ: 24 ਘੰਟਿਆਂ 90 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

ਹਾਦਸੇ ਵਿਚ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਲੈਕਟ੍ਰਿਕਲ ਫਾਲਟ ਕਾਰਨ ਅੱਗ ਲੱਗੀ ਸੀ। ਅੱਗ ਉੱਤੇ ਕਾਬੂ ਕਰ ਲਿਆ ਗਿਆ ਹੈ। ਕੂਲਿੰਗ ਦਾ ਕੰਮ ਜਾਰੀ ਹੈ।

Leave a Reply

Your email address will not be published. Required fields are marked *