ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਰਾਜਧਾਨੀ ਦਿੱਲੀ ਦੇ ਮੌਜਪੂਰ ਇਲਾਕੇ ਵਿਚ ਸੀਏਏ ਨੂੰ ਲੈ ਕੇ ਦੋ ਗੁੱਟਾਂ ‘ਚ ਝੜਪ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿੰਸਾ ਤੋਂ ਬਾਅਦ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪੁਲਿਸ ਬਲ ਦੀ ਉੱਥੇ ਭਾਰੀ ਸੰਖਿਆ ਵਿਚ ਤਾਇਨਾਤੀ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਦਿੱਲੀ ਦੇ ਮੋਜਪੂਰ ਇਲਾਕੇ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮੱਰਥਨ ਅਤੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਆਪਸ ਵਿਚ ਭਿੜ ਗਏ। ਦੋਵਾਂ ਧੀਰਾਂ ਵਿਚਾਲੇ ਜਮ ਕੇ ਪੱਥਰਬਾਜੀ ਹੋਈ। ਇਸ ਤੋਂ ਇਲਾਵਾ ਉੱਥੇ ਇਕ ਵਿਅਕਤੀ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਦੇ ਚਲਦੇ ਹਲਾਤ ਹੋਰ ਵੀ ਖਰਾਬ ਹੋ ਗਏ ਅਤੇ ਹਿੰਸਾ ਵਿਚ ਦਿੱਲੀ ਪੁਲਿਸ ਦਾ ਹੈੱਡ ਕਾਂਸਟੇਬਲ ਰਤਨ ਲਾਲ ਜਖਮੀ ਹੋ ਗਿਆ ਅਤੇ ਉਸੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਹੋਰ ਪੁਲਿਸ ਅਧਿਕਾਰੀ ਦੇ ਜਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਸ ਨੂੰ ਪਟਪੜਗੰਜ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮਾਮਲਾ ਵੱਧਦਾ ਵੇਖ ਕੇ ਪੁਲਿਸ ਵੱਲੋਂ ਵੀ ਐਕਸ਼ਨ ਲਿਆ ਗਿਆ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਆਸੂ ਗੈਸ ਦੇ ਗੋਲੇ ਛੱਡੇ ਨਾਲ ਹੀ ਲਾਠੀਚਾਰਜ ਵੀ ਕੀਤਾ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਹਿੰਸਾ ਕਰ ਰਹੇ ਲੋਕਾਂ ਨੇ ਆਸ-ਪਾਸ ਦੇ ਘਰਾਂ ਵਿਚ ਅੱਗ ਵੀ ਲਗਾ ਦਿੱਤੀ। ਖੈਰ ਇਲਾਕੇ ਵਿਚ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ਅਤੇ ਭਾਰੀ ਸੁਰੱਖਿਆ ਬਲ ਉੱਥੇ ਤਾਇਨਾਤ ਕਰ ਦਿੱਤਾ ਗਿਆ ਹੈ।
सभी दिल्लीवासियों से अपील है कि शांति बनाए रखें. हिंसा में सबका नुक़सान है. हिंसा की आग सबको ऐसा नुक़सान पहुँचाती है जिसकी भरपाई कभी नहीं हो पाती.
— Manish Sisodia (@msisodia) February 24, 2020
ਹਲਾਤ ਵਿਗੜਦੇ ਹੋਏ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆ ਕਿਹਾ ਕਿ ”ਮੇਰੀ ਦਿੱਲੀ ਵਾਸੀਆਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾ ਕੇ ਰੱਖੋ। ਹਿੰਸਾ ਵਿਚ ਸੱਭ ਦਾ ਨੁਕਸਾਨ ਹੈ। ਹਿੰਸਾ ਦੀ ਅੱਗ ਸਾਰਿਆਂ ਨੂੰ ਇਸ ਤਰ੍ਹਾ ਨੁਕਸਾਨ ਪਹੁੰਚਾਉਂਦੀ ਹੈ ਜਿਸ ਦੀ ਭਰਪਾਈ ਕਦੇਂ ਵੀ ਨਹੀਂ ਹੋ ਪਾਉਂਦੀ”।


