ਚੀਨ ਨਾਲ ਤਣਾਅ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਡੀਐਸ ਚੀਫ ਤੇ ਤਿੰਨੋਂ ਫੌਜ ਮੁੱਖੀਆਂ ਨਾਲ ਕੀਤੀ ਮੀਟਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ(LAC) ਉੱਤੇ ਚੀਨ ਨਾਲ ਤਣਾਅਪੂਰਨ ਮਾਹੌਲ ਵਿਚਾਲੇ ਚੀਫ ਆਫ ਡਿਫੈਂਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ(LAC) ਉੱਤੇ ਚੀਨ ਨਾਲ ਤਣਾਅਪੂਰਨ ਮਾਹੌਲ ਵਿਚਾਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਫੌਜ ਮੁੱਖੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਐਲਏਸੀ ਦੀ ਜ਼ਮੀਨੀ ਹਲਾਤਾਂ ਦੀ ਸਮੀਖਿਆ ਕੀਤੀ ਗਈ ਅਤੇ ਅੱਗੇ ਦੀ ਰਣਨੀਤੀ ਉੱਤੇ ਵਿਚਾਰ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਚਾਰ ਘੰਟੇ ਤੋਂ ਵੀ ਵੱਧ ਚੱਲੀ ਇਸ ਬੈਠਕ ਵਿਚ ਰੱਖਿਆ ਮੰਤਰੀ ਨੇ ਚੀਨ ਦੁਆਰਾ ਸੈਨਿਕਾਂ ਦੀ ਗਿਣਤੀ ਵਧਾਉਣ ‘ਤੇ ਭਾਰਤ ਦੀ ਪ੍ਰਤੀਕਿਰਿਆ ਦਾ ਖਾਕਾ ਪੇਸ਼ ਕੀਤਾ। ਮੀਟਿੰਗ ਦੌਰਾਨ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੰਗਬੰਦੀ ਲਈ ਗੱਲਬਾਤ ਨੂੰ ਜਾਰੀ ਰੱਖਿਆ ਜਾਵੇਗਾ ਪਰ ਭਾਰਤੀ ਫੌਜ ਉੱਥੇ ਆਪਣੀ ਪ੍ਰਭੂਸੱਤਾ ਨਾਲ ਬਿਲਕੁੱਲ ਵੀ ਸਮਝੌਤਾ ਨਹੀਂ ਕਰੇਗੀ ਅਤੇ ਆਪਣੀ ਪਕੜ ਨੂੰ ਮਜ਼ਬੂਤ ਰੱਖਿਆ ਜਾਵੇਗਾ। ਰਿਪੋਰਟਾਂ ਮੁਤਾਬਕ ਬੈਠਕ ਵਿਚ ਫੈਸਲਾ ਹੋਇਆ ਹੈ ਕਿ ਇਲਾਕੇ ਵਿਚ ਸੜਕ ਨਿਰਮਾਣ ਦਾ ਕੰਮ ਚੱਲਦਾ ਰਹਿਣਾ ਚਾਹੀਦਾ ਹੈ ਅਤੇ ਭਾਰਤ ਆਪਣਾ ਫੌਜੀ ਦਲ-ਬਲ ਚੀਨ ਦੇ ਮੁਕਾਬਲੇ ਵਧਾਉਂਦਾ ਰਹੇਗਾ। ਦੱਸ ਦਈਏ ਕਿ ਭਾਰਤੀ ਸੈਨਾ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚਾਲੇ ਪੂਰਬੀ ਲੱਦਾਖ ਵਿਚ ਐਲਏਸੀ ਉੱਤੇ ਹਾਲਾਤ ਸਧਾਰਨ ਲਈ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਅਜੇ ਇਸ ਵਿਚ ਕੋਈ ਸਫ਼ਲਤਾ ਨਹੀਂ ਮਿਲੀ ਹੈ। ਚੀਨ ਨੇ ਅਸਲ ਕੰਟਰੋਲ ਰੇਖਾ ਉੱਤੇ ਵੱਖ-ਵੱਖ ਸਥਾਨਾਂ ‘ਤੇ 5 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕਰ ਦਿੱਤਾ ਹੈ। ਭਾਰਤ ਵੀ ਇਸੇ ਅਨੁਪਾਤ ਵਿਚ ਆਪਣੇ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕਰ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਚੀਨੀ ਸੈਨਿਕ ਭਾਰਤੀ ਟਿਕਾਣਿਆਂ ਦੇ ਸਾਹਮਣੇ ਰੋਡ ਬਣਾ ਰਹੇ ਹਨ। ਭਾਰਤੀ ਪੱਖ ਨੇ ਇਸ ਤੇ ਇਤਰਾਜ਼ ਜਤਾਇਆ ਸੀ ਪਰ ਉਨ੍ਹਾਂ ਨੇ ਢਾਚੇ ਦਾ ਨਿਰਮਾਣ ਜਾਰੀ ਰੱਖਿਆ ਹੈ। ਉੱਥੇ ਹੀ ਗਲਵਾਨ ਇਲਾਕੇ ਵਿਚ ਭਾਰਤੀ ਸੈਨਾ ਇਕ ਪੁੱਲ ਬਣਾ ਰਹੀ ਹੈ ਜਿਸ ਉੱਤੇ ਚੀਨੀ ਸੈਨਿਕ ਇਤਰਾਜ਼ ਪ੍ਰਗਟਾ ਰਹੇ ਹਨ। ਦੱਸ ਦਈਏ ਕਿ ਸੈਨਾ ਮੁੱਖੀ ਜਨਰਲ ਐਮਐਮ ਨਰਵਣੇ ਵੀ ਪਿਛਲੇ ਹਫ਼ਤੇ ਭਾਰਤ ਚੀਨ ਸਰਹੱਦ ਉੱਤੇ ਹਲਾਤਾਂ ਦੀ ਸਮੀਖਿਆ ਲਈ ਲੱਦਾਖ ਦਾ ਦੌਰਾ ਕਰ ਚੁੱਕੇ ਹਨ।

Leave a Reply

Your email address will not be published. Required fields are marked *