ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਕੋਰੋਨਾ ਸੰਕਰਮਿਤ ਹੋ ਗਏ ਹਨ। ਜਾਂਚ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਭਾਜਪਾ ਦੇ 70 ਸਾਲਾ ਸੀਨੀਅਰ ਨੇਤਾ ਨੇ ਆਪਣੇ ਆਪ ਨੂੰ ਘਰ ਵਿੱਚ ਅਲੱਗ ਕਰ ਲਿਆ ਹੈ। ਸੋਮਵਾਰ ਨੂੰ ਰੱਖਿਆ ਮੰਤਰੀ ਨੇ ਟਵਿੱਟਰ ਰਾਹੀਂ ਕਿਹਾ, “ਮੈਂ ਅੱਜ ਕੋਰੋਨਾ ਪਾਜ਼ੀਟਿਵ (Corona Positive) ਨਿਕਲਿਆ ਹੈ। ਮੈਂ ਹੋਮ ਕੁਆਰੰਟੀਨ ਵਿੱਚ ਹਾਂ। ਜੋ ਲੋਕ ਹਾਲ ਹੀ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣੇ ਆਪ ਨੂੰ ਅਲੱਗ ਕਰ ਲੈਣ ਅਤੇ ਆਪਣਾ ਟੈਸਟ ਕਰਵਾਉਣ।
I have tested positive for Corona today with mild symptoms. I am under home quarantine. I request everyone who have recently come in my contact to isolate themselves and get tested.
— Rajnath Singh (@rajnathsingh) January 10, 2022
