ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਰੀਦਕੋਟ ਦੀ ਮਸ਼ਹੂਰ ਰਿਆਸਤ ਦੇ ਰਾਜ ਘਰਾਣੇ ਦੀ ਆਖਰੀ ਵੰਸ਼ਜ ਅਤੇ ਮਹਾਰਾਜਾ ਹਰਿੰਦਰ ਸਿੰਘ ਦੀ ਧੀ ਰਾਜਕੁਮਾਰੀ ਦੀਪਇੰਦਰ ਕੌਰ ਦਾ ਦੇਹਾਂਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਜਕੁਮਾਰੀ ਦੀਪਇੰਦਰ ਕੌਰ ਕਾਫੀ ਲੰਬੇ ਸਮੇਂ ਤੋ ਬੀਮਾਰ ਚਲ ਰਹੀ ਸੀ ਜਿਸ ਕਾਰਨ ਉਹਨਾਂ ਨੇ ਅੱਜ ਯਾਨੀ ਐਤਵਾਰ ਨੂੰ ਆਪਣਾ ਆਖਿਰੀ ਸਾਹ ਲਿਆ।

