ਦੀਪਿਕਾ ਪਾਦੂਕੋਣ ਨੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ‘ਰਿਟਰਨ ਗਿਫ਼ਟ’, ਨਵੇਂ ਕਲਾਕਾਰਾਂ ਲਈ ਲਾਂਚ ਕੀਤਾ ‘The Onset Program’

ਮੁੰਬਈ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ‘ਤੇ ਜਿੱਥੇ ਚਾਰੇ ਪਾਸਿਓਂ ਵਧਾਈਆਂ ਦਾ ਹੜ੍ਹ…

deepika padukone

ਮੁੰਬਈ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ‘ਤੇ ਜਿੱਥੇ ਚਾਰੇ ਪਾਸਿਓਂ ਵਧਾਈਆਂ ਦਾ ਹੜ੍ਹ ਆਇਆ ਹੋਇਆ ਹੈ, ਉੱਥੇ ਹੀ ਦੀਪਿਕਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ ਦੇ ਨੌਜਵਾਨ ਕਲਾਕਾਰਾਂ ਨੂੰ ਇੱਕ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਦੀਪਿਕਾ ਨੇ ਦੇਸ਼ ਦੇ ਨਵੇਂ ਅਤੇ ਉਭਰਦੇ ਕ੍ਰਿਏਟਿਵ ਟੈਲੇਂਟ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਪਹਿਲ ‘ਦ ਔਨਸੈੱਟ ਪ੍ਰੋਗਰਾਮ’ (The Onset Program) ਦੀ ਸ਼ੁਰੂਆਤ ਕੀਤੀ ਹੈ।

ਕੀ ਹੈ ਦ ਔਨਸੈੱਟ ਪ੍ਰੋਗਰਾਮ‘?

ਦੀਪਿਕਾ ਪਾਦੂਕੋਣ ਦੀ ਇਹ ਪਹਿਲ ਉਨ੍ਹਾਂ ਦੇ ‘ਕ੍ਰਿਏਟ ਵਿਦ ਮੀ’ (Create With Me) ਪਲੇਟਫਾਰਮ ਦਾ ਅਗਲਾ ਅਹਿਮ ਪੜਾਅ ਹੈ। ਇਸ ਦਾ ਮੁੱਖ ਮਕਸਦ ਉਨ੍ਹਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ ਜੋ ਭਾਰਤੀ ਫ਼ਿਲਮਾਂ, ਟੈਲੀਵਿਜ਼ਨ ਤੇ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ। ਇਸ ਪ੍ਰੋਗਰਾਮ ਰਾਹੀਂ ਅਸਲ ਕਹਾਣੀਆਂ ਅਤੇ ਨਵੇਂ ਵਿਚਾਰਾਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇਗਾ।

ਇਨ੍ਹਾਂ ‘ਚ ਮਿਲੇਗਾ ਮੌਕਾ

ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਸਿਨੇਮਾ ਨਾਲ ਜੁੜੇ ਕਈ ਮਹੱਤਵਪੂਰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਲੇਖਣ (Writing) ਅਤੇ ਨਿਰਦੇਸ਼ਨ (Direction), ਕੈਮਰਾ, ਲਾਈਟਿੰਗ ਅਤੇ ਸਾਊਂਡ (Sound) ਅਤੇ ਐਡੀਟਿੰਗ ਅਤੇ ਪ੍ਰੋਡਕਸ਼ਨ ਦੇ ਨਾਲ ਆਰਟ ਡਿਜ਼ਾਈਨ, ਮੇਕਅੱਪ, ਹੇਅਰ ਸਟਾਈਲਿੰਗ ਅਤੇ ਕਾਸਟਿਊਮ ਡਿਜ਼ਾਈਨ ਵੀ ਸ਼ਾਮਲ ਹੈ।

ਦੀਪਿਕਾ ਨੇ ਵੀਡੀਓ ਸਾਂਝੀ ਕਰਕੇ ਦਿੱਤਾ ਸੁਨੇਹਾ

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ, “ਪਿਛਲੇ ਇੱਕ ਸਾਲ ਤੋਂ ਮੈਂ ਦੇਸ਼ ਅਤੇ ਦੁਨੀਆ ਭਰ ਦੇ ਸ਼ਾਨਦਾਰ ਕ੍ਰਿਏਟਿਵ ਟੈਲੇਂਟ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸੁਣਨ-ਦੇਖਣ ਲਈ ਇੱਕ ਮੰਚ ਦੇਣ ਬਾਰੇ ਗੰਭੀਰਤਾ ਨਾਲ ਸੋਚ ਰਹੀ ਸੀ। ਮੈਨੂੰ ‘ਦ ਔਨਸੈੱਟ ਪ੍ਰੋਗਰਾਮ’ ਦਾ ਐਲਾਨ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ।” ਇੱਥੇ ਚੁਣੇ ਗਏ ਕਲਾਕਾਰਾਂ ਨੂੰ ਇੰਡਸਟਰੀ ਦੇ ਦਿੱਗਜਾਂ ਨਾਲ ਕੰਮ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/happy-40th-birthday-deepika-padukone-look-of-upcoming-film-with-allu-arjun-goes-viral/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *