ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਜੋੜੇ ਦੀਪਿਕਾ ਪੁਦੁਕੋਣ ਅਤੇ ਰਣਵੀਰ ਸਿੰਘ ਦੇ ਘਰ ਇੱਕ ਵਾਰ ਫਿਰ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ। ਮੁੰਬਈ ਦੇ ਪ੍ਰਸਿੱਧ ਸਿੱਧਿਵਿਨਾਯਕ ਮੰਦਰ ਵਿੱਚ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਦੇ ਕੁਝ ਦਿਨਾਂ ਬਾਅਦ ਹੀ, ਇਸ ਜੋੜੇ ਨੇ ਆਪਣੇ ਘਰ ਦੂਜੀ ਬੇਟੀ ਦੇ ਆਉਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਸਾਂਝੀ ਪੋਸਟ ਪਾ ਕੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਅਤੇ ਪ੍ਰਸ਼ੰਸਕਾਂ ਵਿੱਚ ਜਸ਼ਨ ਦਾ ਮਾਹੌਲ ਹੈ।
ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
View this post on Instagram
ਦੀਪਿਕਾ ਅਤੇ ਰਣਵੀਰ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਜਾਰੀ ਕੀਤੀ ਹੈ, ਜਿਸ ਵਿੱਚ ਬੱਚੇ ਦੇ ਪੈਰਾਂ ਦੇ ਨਿਸ਼ਾਨ (ਫੁੱਟਪ੍ਰਿੰਟ) ਦੀ ਤਸਵੀਰ ਨਾਲ ‘Welcome Baby Girl’ ਅਤੇ ਅੱਜ ਦੀ ਤਾਰੀਖ਼ ਲਿਖੀ ਹੋਈ ਹੈ। ਪੋਸਟ ਦੇ ਹੇਠਾਂ ਉਨ੍ਹਾਂ ਨੇ “Dua, Deepika & Ranveer” ਲਿਖ ਕੇ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ।
ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਾ ਤਾਤੰਤਾ
ਇਸ ਖ਼ੁਸ਼ਖ਼ਬਰੀ ਦੇ ਸਾਹਮਣੇ ਆਉਂਦਿਆਂ ਹੀ ਬਾਲੀਵੁੱਡ ਦੇ ਨਾਮਵਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾਂ ਸ਼ੁਰੂ ਹੋ ਗਿਆ ਹੈ। ਕ੍ਰਿਤੀ ਸੈਨਨ ਨੇ ਲਿਖਿਆ, “ਵਧਾਈ ਹੋਵੇ, ਦੁਆ ਨੂੰ ਛੋਟੀ ਭੈਣ ਮਿਲ ਗਈ ਹੈ!” ਇਸ ਤੋਂ ਇਲਾਵਾ ਸੋਨਮ ਕਪੂਰ, ਕ੍ਰਿਤੀ ਖਰਬੰਦਾ ਅਤੇ ਨੇਹਾ ਧੂਪੀਆ ਸਮੇਤ ਕਈ ਹੋਰ ਸਿਤਾਰਿਆਂ ਨੇ ਵੀ ਨਵੇਂ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਤੰਬਰ ਦਾ ਮਹੀਨਾ ਪਦੁਕੋਣ-ਸਿੰਘ ਪਰਿਵਾਰ ਲਈ ਖ਼ਾਸ ਜਸ਼ਨਾਂ ਦਾ ਸਮਾਂ
ਦੀਪਿਕਾ ਅਤੇ ਰਣਵੀਰ ਨੇ ਆਪਣੀ ਪਹਿਲੀ ਬੇਟੀ ‘ਦੁਆ’ ਦਾ ਸਵਾਗਤ ਵੀ 8 ਸਤੰਬਰ 2024 ਨੂੰ ਕੀਤਾ ਸੀ। ਹੁਣ ਉਨ੍ਹਾਂ ਦੀ ਦੂਜੀ ਬੇਟੀ ਦਾ ਜਨਮ ਵੀ ਸਤੰਬਰ ਦੇ ਮਹੀਨੇ ਵਿੱਚ ਹੀ ਹੋਇਆ ਹੈ। ਇਸ ਤਰ੍ਹਾਂ ਸਤੰਬਰ ਦਾ ਮਹੀਨਾ ਪਦੁਕੋਣ-ਸਿੰਘ ਪਰਿਵਾਰ ਲਈ ਬਹੁਤ ਖ਼ਾਸ ਬਣ ਗਿਆ ਹੈ ਕਿਉਂਕਿ ਇਸ ਮਹੀਨੇ ਉਨ੍ਹਾਂ ਦੀਆਂ ਦੋਵਾਂ ਧੀਆਂ ਦੇ ਜਨਮਦਿਨ ਆਉਂਦੇ ਹਨ ਅਤੇ ਇਹ ਭਗਵਾਨ ਗਣੇਸ਼ ਦੇ ਉਤਸਵ ਦਾ ਸਮਾਂ ਵੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮੇਰਠ ਦੇ ਆਸਮਾਨ ਵਿੱਚ ਭਾਰਤੀ ਹਵਾਈ ਸੈਨਾ ਦੀ ‘ਸੂਰਜ ਕਿਰਨ’ ਟੀਮ ਦਾ ਸ਼ਾਨਦਾਰ ਕਰਤਬ: ਲੋਕਾਂ ਵਿੱਚ ਭਾਰੀ ਉਤਸ਼ਾਹ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



