ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਇੱਕ ਵਾਰ ਫਿਰ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ। ਲਿਵਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸਾਹਮਣਾ ਕਰ ਚੁੱਕੀ ਅਦਾਕਾਰਾ ਦੇ ਪੇਟ ਵਿੱਚ ਹੁਣ ਇੱਕ ‘ਸਿਸਟ’ ਦਾ ਪਤਾ ਲੱਗਾ ਹੈ। ਅਚਾਨਕ ਤੇਜ਼ ਦਰਦ ਉੱਠਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਦੌਰਾਨ ਇਸ ਨਵੀਂ ਤਕਲੀਫ਼ ਦਾ ਖੁਲਾਸਾ ਹੋਇਆ।
ਅਚਾਨਕ ਵਧਿਆ ਦਰਦ
ਦੀਪਿਕਾ ਦੇ ਪਤੀ ਅਤੇ ਅਦਾਕਾਰ ਸ਼ੋਏਬ ਇਬਰਾਹਿਮ ਨੇ ਆਪਣੇ ਤਾਜ਼ਾ ਵਲੌਗ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਚਿੰਤਾਜਨਕ ਖ਼ਬਰ ਸਾਂਝੀ ਕੀਤੀ ਹੈ। ਸ਼ੋਏਬ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਦੀਪਿਕਾ ਦੇ ਪੇਟ ਵਿੱਚ ਹਲਕਾ ਦਰਦ ਸੀ, ਪਰ ਰਾਤ ਵੇਲੇ ਇਹ ਦਰਦ ਇੰਨਾ ਅਸਹਿ ਹੋ ਗਿਆ ਕਿ ਉਨ੍ਹਾਂ ਨੂੰ ਤੁਰੰਤ ਡਾਕਟਰ ਕੋਲ ਜਾਣਾ ਪਿਆ। ਹਸਪਤਾਲ ਵਿੱਚ ਕੀਤੇ ਗਏ ਸੀਟੀ ਸਕੈਨ ਤੋਂ ਪਤਾ ਲੱਗਾ ਕਿ ਪੇਟ ਵਿੱਚ 13mm ਦੀ ਇੱਕ ਗੰਢ ਹੈ।
ਕੈਂਸਰ ਦੇ ਡਰ ਨੇ ਫਿਰ ਦਿੱਤੀ ਦਸਤਕ
ਸ਼ੋਏਬ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਜਦੋਂ ਤੋਂ ਦੀਪਿਕਾ ਨੂੰ ਲਿਵਰ ਕੈਂਸਰ ਹੋਇਆ ਸੀ, ਉਦੋਂ ਤੋਂ ਪਰਿਵਾਰ ਦੇ ਮਨ ਵਿੱਚ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਹੈ। ਹਾਲ ਹੀ ਵਿੱਚ ਦੀਪਿਕਾ ਦੀ ਲਿਵਰ ਕੈਂਸਰ ਲਈ 14 ਘੰਟੇ ਲੰਬੀ ਸਰਜਰੀ ਵੀ ਹੋਈ ਸੀ, ਜਿਸ ਤੋਂ ਉਹ ਉੱਭਰ ਰਹੀ ਸੀ। ਹੁਣ ਪੇਟ ਵਿੱਚ ਗੰਢ ਦੀ ਖ਼ਬਰ ਨੇ ਪਰਿਵਾਰ ਨੂੰ ਫਿਰ ਤੋਂ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਕਿਤੇ ਇਹ ਕੈਂਸਰ ਦਾ ਦੁਬਾਰਾ ਹਮਲਾ ਤਾਂ ਨਹੀਂ।
ਲੇਜ਼ਰ ਤਕਨੀਕ ਨਾਲ ਹੋਵੇਗਾ ਇਲਾਜ
ਰਾਹਤ ਦੀ ਗੱਲ ਇਹ ਹੈ ਕਿ ਡਾਕਟਰਾਂ ਅਨੁਸਾਰ ਇਸ ਵਾਰ ਕੋਈ ਵੱਡੀ ਸਰਜਰੀ ਕਰਨ ਦੀ ਲੋੜ ਨਹੀਂ ਪਵੇਗੀ। ਸ਼ੋਏਬ ਨੇ ਦੱਸਿਆ ਇਲਾਜ ਦੀ ਵਿਧੀ ਪੇਟ ਦੀ ਇਸ ਗੰਢ ਨੂੰ ਲੇਜ਼ਰ (Laser) ਰਾਹੀਂ ਸਾੜਿਆ ਜਾਵੇਗਾ। ਇਸ ਪ੍ਰਕਿਰਿਆ ਲਈ ਦੀਪਿਕਾ ਨੂੰ 3 ਤੋਂ 4 ਦਿਨ ਹਸਪਤਾਲ ਵਿੱਚ ਦਾਖਲ ਰਹਿਣਾ ਪਵੇਗਾ। ਇਲਾਜ ਮੰਗਲਵਾਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਪ੍ਰਸ਼ੰਸਕਾਂ ਨੂੰ ਦੁਆਵਾਂ ਦੀ ਅਪੀਲ
ਸ਼ੋਏਬ ਇਬਰਾਹਿਮ ਨੇ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੀਪਿਕਾ ਦੀ ਜਲਦੀ ਸਿਹਤਯਾਬੀ ਲਈ ਦੁਆ ਕਰਨ। ਸੋਸ਼ਲ ਮੀਡੀਆ ‘ਤੇ ਦੀਪਿਕਾ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਲਾਮਤੀ ਲਈ ਮੈਸੇਜ ਕਰ ਰਹੇ ਹਨ। ਦੱਸਣਯੋਗ ਹੈ ਕਿ ਦੀਪਿਕਾ ਕੱਕੜ ‘ਸਸੁਰਾਲ ਸਿਮਰ ਕਾ’ ਵਰਗੇ ਹਿੱਟ ਸੀਰੀਅਲਜ਼ ਰਾਹੀਂ ਘਰ-ਘਰ ਵਿੱਚ ਆਪਣੀ ਪਛਾਣ ਬਣਾ ਚੁੱਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Malaika Arora ਫਿਰ ਬਣੀ ਸੁਰਖੀਆ ਦਾ ਵਿਸ਼ਾ, Rumor Boyfriend ਨਾਲ ਰੋਮ ਦੀਆਂ ਵਾਦੀਆ ਦਾ ਲੁਤਫ ਲੈਂਦੀ ਆਈ ਨਜ਼ਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



