ਕਰਨ ਔਜਲਾ ਦੇ ਹਮਲੇ ਤੇ ਦੀਪ ਜੰਡੂ ਦੇ ਪਿਤਾ ਦਾ ਵੱਡਾ ਖੁਲਾਸਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਕਰਨ ਔਜਲਾ ਤੇ ਸਰੀ ਚ ਗੈਂਗਸਟਰਾਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਇਸ ਹਮਲੇ ਤੋਂ ਬਾਅਦ ਦਵਿੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਕਰਨ ਔਜਲਾ ਤੇ ਸਰੀ ਚ ਗੈਂਗਸਟਰਾਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਇਸ ਹਮਲੇ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਵੀ ਇਕ ਫੇਸਬੁੱਕ ਤੇ ਇਕ ਪੋਸਟ ਪਾ ਕੇ ਇਸ ਹਮਲੇ ਦੀ ਗੱਲ ਆਖੀ।

https://www.instagram.com/p/Byg7_VDlKlg/?utm_source=ig_embed&utm_campaign=embed_video_watch_again&fbclid=IwAR1kMZOQ2yzDXDtBiDaPDuQEeOwtcCCJyI1aHpvGnO-bRkL-ZqqljF_cjh4

ਪਰ ਇਸ ਹਮਲੇ ਤੇ ਪੰਜਾਬੀ ਸਿੰਗਰ ਕਰਨ ਔਜਲਾ ਦਾ ਕੁਝ ਹੋਰ ਹੀ ਕਹਿਣਾ ਹੈ ਜੀ ਹਾਂ ਕਰਨ ਔਜਲਾ ਨੇ ਇਸ ਹਮਲੇ ਤੇ ਕਿਹਾ ਕਿ ਫੇਕ ਮੀਡੀਆ ਉਹਨਾਂ ਦੀਆਂ ਇਸ ਤਰ੍ਹਾਂ ਦੀ ਖਬਰ ਨਾ ਪਾਉ।

Karan Aujla

ਉਹਨਾਂ ਨੇ ਇਕ ਨਿੱਜੀ ਚੈਨਲ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਉਹਨਾਂ ਦੀਆਂ ਖਬਰਾਂ ਦੇ ਨਾਲ ਉਹ ਆਪਣਾ ਚੈਨਲ ਚਲਾ ਰਹੇ ਹਨ। ਪਰ ਇਸ ਮਾਮਲੇ ਤੇ ਕਰਨ ਔਜਲਾ ਦੇ ਦੋਸਤ ਤੇ ਮਸ਼ਹੁਰ ਮਿਊਜਿਕ ਡਾਇਰੈਕਟਰ ਦੀਪ ਜੰਡੂ ਦੇ ਪਿਤਾ ਨੇ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਰਨ ਔਜਲਾ ਤੇ ਦੀਪ ਜੰਡੂ ਭਾਰਤ ਚ ਕਿਸੇ ਪ੍ਰੋਗਰਾਮ ਲਈ ਆਏ ਸੀ ਇਸ ਦੌਰਾਨ ਉਹਨਾਂ ਤੋਂ ਗੈਂਗਸਟਰ ਬੁੱਢਾ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਸੀ ਇਸ ਧਮਕੀ ‘ਚ ਗੈਂਗਸਟਰ ਗਰੁੱਪ ਵੱਲੋਂ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

karan aujla

ਇਸ ਧਮਕੀ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਧਮਕੀ ਦਿੰਦੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਦੀਪ ਜੰਡੂ ਦੇ ਪਿਤਾ ਪਰਮਿੰਦਰ ਜੰਡੂ ਨੇ ਕਰਨ ਔਜਲਾ ਤੇ ਗੋਲੀ ਚੱਲਣ ਦੀ ਗੱਲ ਆਖੀ। ਹਾਲਾਂਕਿ ਇਸ ਮਾਮਲੇ ਤੇ ਦੀਪ ਜੰਡੂ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੂੰ ਸਿੱਧੇ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਧਮਕੀ ਨਹੀਂ ਮਿਲੀ। ਫਿਰ ਵੀ ਉਹਨਾਂ ਨੇ ਆਪਣੇ ਪੁੱਤਰ ਨੂੰ ਸਾਵਧਾਨ ਰਹਿਣ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *