ਨਵੀਂ ਦਿੱਲੀ : ਸਾਲ ਦਾ ਆਖਰੀ ਸੂਰਜ ਗ੍ਰਹਿਣ (Solar eclipse) ਦੋ ਦਿਨ ਬਾਅਦ ਯਾਨੀ 4 ਦਸੰਬਰ ਸ਼ਨੀਵਾਰ ਨੂੰ ਲੱਗਣ ਜਾ ਰਿਹਾ ਹੈ। ਇਹ ਸੂਰਜ ਗ੍ਰਹਿਣ ਅੰਟਾਰਕਟਿਕਾ, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਦੱਖਣੀ ਅਮਰੀਕਾ ਵਿੱਚ ਦਿਖਾਈ ਦੇਵੇਗਾ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾਵੇਗਾ, ਜਿਸ ਕਾਰਨ ਇਸ ਦਾ ਸੂਤਕ ਕਾਲ ਵੀ ਜਾਇਜ਼ ਨਹੀਂ ਹੋਵੇਗਾ।
Also Read : 52 ਸਾਲਾ ਬੀਬੀ ਦੇ ਸ਼ੌਂਕ ਅਵੱਲੇ, 11 ਵਿਆਹ ਕਰਵਾ ਕੇ ਵੀ ਕਰ ਰਹੀ 12ਵੇਂ ਦੀ ਭਾਲ
ਜੋਤਿਸ਼ ਸ਼ਾਸਤਰ ਅਨੁਸਾਰ ਭਾਵੇਂ ਇਸ ਦੇ ਨਿਯਮ ਜਾਇਜ਼ ਨਹੀਂ ਹੋਣਗੇ ਪਰ ਇਹ ਗ੍ਰਹਿਣ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ। ਜੋਤਸ਼ੀਆਂ ਮੁਤਾਬਕ ਇਹ ਸੂਰਜ ਗ੍ਰਹਿਣ ਕੁਝ ਖਾਸ ਰਾਸ਼ੀਆਂ ਦੀ ਕਿਸਮਤ ਖੋਲ੍ਹ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚਾਰ ਰਾਸ਼ੀਆਂ ਬਾਰੇ।
Also Read : ਦਿੱਲੀ ‘ਚ ਮੁੜ ਤੋਂ ਬੰਦ ਹੋਏ ਸਕੂਲ, ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਲਿਆ ਫੈਸਲਾ
ਸੂਰਜ ਗ੍ਰਹਿਣ ਦਾ ਸਮਾਂ
ਚੰਦਰ ਗ੍ਰਹਿਣ ਤੋਂ ਬਾਅਦ ਸਾਲ ਦਾ ਆਖਰੀ ਸੂਰਜ ਗ੍ਰਹਿਣ (Solar eclipse) 4 ਦਸੰਬਰ 2021 ਦਿਨ ਸ਼ਨੀਵਾਰ ਨੂੰ ਲੱਗੇਗਾ। ਇਹ ਦਿਨ ਮਾਰਗਸ਼ੀਰਸ਼ਾ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਦਾ ਦਿਨ ਹੈ। ਸੂਰਜ ਗ੍ਰਹਿਣ 4 ਦਸੰਬਰ ਨੂੰ ਸਵੇਰੇ 10:59 ‘ਤੇ ਸ਼ੁਰੂ ਹੋਵੇਗਾ, ਜੋ ਦੁਪਹਿਰ 03:07 ‘ਤੇ ਸਮਾਪਤ ਹੋਵੇਗਾ।



