ਜਗਰਾਓਂ ‘ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ

ਜਗਰਾਓਂ: ਜਗਰਾਓਂ ਦੇ ਪਿੰਡ ਪੱਬੀਆਂ ਦੇ ਰਹਿਣ ਵਾਲੇ 42 ਸਾਲ ਦੇ ਕਿਸਾਨ ਬਲਜਿੰਦਰ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਅੱਜ ਖ਼ੁਦਖ਼ਸ਼ੀ ਕਰ ਲਈ, ਜਿਸ…

ਜਗਰਾਓਂ: ਜਗਰਾਓਂ ਦੇ ਪਿੰਡ ਪੱਬੀਆਂ ਦੇ ਰਹਿਣ ਵਾਲੇ 42 ਸਾਲ ਦੇ ਕਿਸਾਨ ਬਲਜਿੰਦਰ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਅੱਜ ਖ਼ੁਦਖ਼ਸ਼ੀ ਕਰ ਲਈ, ਜਿਸ ਕਰਕੇ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਪੁਲਿਸ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਪਿੰਡ ਵਾਸੀਆਂ ਨੇ ਇਸ ਮੌਕੇ ਸਰਕਾਰ ਤੋਂ ਇਸ ਗਰੀਬ ਕਿਸਾਨ ਦੇ ਪਰਿਵਾਰ ਦੇ ਲਈ ਮਦਦ ਦੀ ਅਪੀਲ ਕੀਤੀ ਹੈ।

ਇਸ ਮੌਕੇ ਗੱਲ ਕਰਦਿਆਂ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਆਪਣੇ ਚਾਰ ਭਰਾਵਾਂ ਨਾਲ ਮਿਲਕੇ ਥੋੜੀ ਜਿਹੀ ਜ਼ਮੀਨ ਉੱਤੇ ਖੇਤੀ ਕਰਦਾ ਸੀ ਤੇ ਅਜੇ ਤੱਕ ਉਸਦਾ ਵਿਆਹ ਵੀ ਗਰੀਬ ਹੋਣ ਕਰਕੇ ਨਹੀਂ ਹੋਇਆ ਸੀ ਤੇ ਉਸਦੇ ਸਿਰ ਉੱਤੇ 5 ਤੋਂ 7 ਲੱਖ ਦਾ ਕਰਜ਼ਾ ਸੀ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਅੱਜ ਸਵੇਰੇ ਜਦੋਂ ਉਹ ਆਪਣੇ ਖੇਤ ਗਿਆ ਤਾਂ ਖੇਤ ਦੇ ਨੇੜੇ ਨਹਿਰ ਕਿਨਾਰੇ ਲੋਕਾਂ ਨੇ ਉਸਦੀ ਲਾਸ਼ ਪਈ ਦੇਖੀ, ਜਿਸਨੂੰ ਦੇਖ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਦੱਸਿਆ ਤੇ ਉਸ ਤੋਂ ਬਾਅਦ ਪਤਾ ਚੱਲਿਆ ਕਿ ਇਸ ਕਿਸਾਨ ਨੇ ਖ਼ੁਦਖ਼ਸ਼ੀ ਕਰ ਲਈ ਹੈ।

Leave a Reply

Your email address will not be published. Required fields are marked *