ਮੁੱਲਾਂਪੁਰ : ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਕੂਲ ਦੀ ਇਮਾਰਤ ਦੀ ਮੁਰੰਮਤ ਦੌਰਾਨ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ ਲਪੇਟ ‘ਚ ਆਈਆਂ ਚਾਰ ਅਧਿਆਪਕਾਂਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਦਰੂਨੀ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅੱਜ ਦੁਪਹਿਰ ਸਕੂਲ ਦੇ ਸਟਾਫ ਰੂਮ ‘ਚ ਚਾਰ ਅਧਿਆਪਕਾਵਾਂ ਬੈਠੀਆਂ ਸਨ। ਮੁਰੰਮਤ ਦੌਰਾਨ ਕਲਾਸ ਰੂਮ ਦੀ ਅਚਾਨਕ ਛੱਤ ਡਿੱਗ ਪਈ, ਜਿਸ ਕਾਰਨ ਚਾਰੋ ਅਧਿਆਪਕਾਵਾਂ ਮਲਬੇ ਹੇਠ ਦੱਬੀਆਂ ਗਈਆਂ। ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਤੇ ਵਿਦਿਆਰਥੀਆਂ ‘ਚ ਹਫੜਾ-ਦਫ਼ੜੀ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀ ਤੇ ਪੁਲਿਸ ਵੀ ਮੌਕੇ ‘ਤੇ ਪੁੱਜ ਗਈ।
