ਮੌਤ ਘੇਰ ਲਿਆਈ ਮਸੂਰੀ, ਵੇਖੋ ਬਣਿਆ ਕੀ ਹਾਲ, ਕਾਰ ਵਿਚ ਸਵਾਰ ਸਨ ਚਾਰ ਮੁੰਡਿਆਂ ਤੇ ਦੋ ਕੁੜੀਆਂ

Mussoorie Road Accident : ਮਸੂਰੀ ਘੁੰਮਣ ਗਏ ਵਿਦਿਆਰਥੀਆਂ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਕਾਰ ਵਿਚ ਸਵਾਰ ਛੇ ਦੇ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ। ਇਥੇ…

Mussoorie Road Accident : ਮਸੂਰੀ ਘੁੰਮਣ ਗਏ ਵਿਦਿਆਰਥੀਆਂ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਕਾਰ ਵਿਚ ਸਵਾਰ ਛੇ ਦੇ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ। ਇਥੇ ਦੇਹਰਾਦੂਨ ਰੋਡ ਝੜੀਪਾਣੀ ਰੋਡ ‘ਤੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿੱਚ ਚਾਰ ਨੌਜਵਾਨ ਅਤੇ ਦੋ ਲੜਕੀਆਂ ਸ਼ਾਮਲ ਹਨ। 
ਕਾਰ ਵਿਚ ਸਵਾਰ ਖੱਡ ‘ਚ ਡਿੱਗੀਆਂ ਦੋ ਲੜਕੀਆਂ ਦਾ ਸਾਹ ਚੱਲ ਰਿਹਾ ਸੀ ਕਿ ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਦੇਹਰਾਦੂਨ ਹਾਇਰ ਸੈਂਟਰ ਭੇਜਿਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ ‘ਚੋਂ ਕੱਢ ਕੇ ਮਸੂਰੀ ਦੇ ਉਪ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਸੂਰੀ ਪੁਲਿਸ ਫਾਇਰ ਸਰਵਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ।
ਮਸੂਰੀ ਪੁਲਿਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਹਰਾਦੂਨ ਦੇ ਆਈਐਮਐਸ ਕਾਲਜ ਵਿੱਚ ਚਾਰ ਨੌਜਵਾਨ ਅਤੇ ਦੋ ਲੜਕੀਆਂ ਪੜ੍ਹਦੇ ਸਨ। ਇਹ ਲੋਕ ਮਸੂਰੀ ਘੁੰਮਣ ਗਏ ਸਨ।
ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਬਹੁਤ ਡੂੰਘੀ ਖੱਡ ਹੋਣ ਕਾਰਨ ਬਚਾਅ ਕਾਰਜ ਲਈ ਕਾਫੀ ਮਿਹਨਤ ਕਰਨੀ ਪਈ। ਜਦੋਂ ਬਚਾਅ ਟੀਮ ਖੱਡ ‘ਚ ਪਹੁੰਚੀ ਤਾਂ ਕਾਰ ‘ਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਦੋ ਕੁੜੀਆਂ ਸਾਹ ਲੈ ਰਹੀਆਂ ਸਨ। ਉਨ੍ਹਾਂ ਨੂੰ ਇਲਾਜ ਲਈ ਦੇਹਰਾਦੂਨ ਹਾਇਰ ਸੈਂਟਰ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਵੀ ਦਮ ਤੋੜ ਦਿਤਾ।

Leave a Reply

Your email address will not be published. Required fields are marked *