ਪਟਿਆਲਾ ਤੋਂ ਦੋ ਬੱਚੇ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਕਰਨ ਗਏ ਲਾਪਤਾ ਹੋ ਗਏ। ਹੁਣ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ ਲਾਸ਼ਾਂ ਸਰਯੂ ਨਦੀ ’ਚੋਂ ਮਿਲੀਆਂ । ਪਰਿਵਾਰ ਵਾਲਿਆਂ ਨੂੰ ਨਦੀ ਕਿਨਾਰਿਓਂ ਬੱਚਿਆਂ ਦੇ ਕੱਪੜੇ ਮਿਲੇ ਸਨ। ਮ੍ਰਿਤਕ ਬੱਚਿਆਂ ਦੀ ਪਛਾਣ ਪ੍ਰਿੰਸ ਤੇ ਕਾਰਤਿਕ ਵਜੋਂ ਹੋਈ ਹੈ। ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ। ਮਾ
ਦੱਸ ਦੇਈਏ ਕਿ ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਬੱਸ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਲਈ ਗਈ ਸੀ ਵਿਚ ਪਟਿਆਲਾ ਦੇ ਦੋਵੇਂ ਬੱਚੇ ਪ੍ਰਿੰਸ ਤੇ ਕਾਰਤਿਕ ਵੀ ਸਨ। 18 ਮਈ ਤੋਂ ਦੋਵੇਂ ਬੱਚੇ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀਆਂ ਦੇਹਾਂ ਬੀਤੇ ਦਿਨੀਂ ਸਰਯੂ ਨਦੀ ਤੋਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਪਟਿਆਲਾ ਵਿਖੇ ਲਿਆਂਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸਸਕਾਰ ਕੀਤਾ ਗਿਆ।
ਅਯੁੱਧਿਆ ਦਰਸ਼ਨ ਕਰਨ ਗਏ ਪਟਿਆਲਾ ਦੇ ਦੋ ਬੱਚਿਆਂ ਨਾਲ ਵਰਤਿਆ ਭਾਣਾ, ਸੁਣੇ ਨੀਂ ਜਾਂਦੇ ਪਰਿਵਾਰ ਦੇ ਵੈਣ…
ਪਟਿਆਲਾ ਤੋਂ ਦੋ ਬੱਚੇ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਕਰਨ ਗਏ ਲਾਪਤਾ ਹੋ ਗਏ। ਹੁਣ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ…
