ਕਿਸਾਨਾਂ ‘ਤੇ ਮਹਿੰਗਾਈ ਦੀ ਮਾਰ: DAP ਖਾਦ ਦੀ ਕੀਮਤ 150 ਰੁਪਏ ਵਧੀ, ਭੜਕੀਆਂ ਕਿਸਾਨ ਯੂਨੀਅਨਾਂ

ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ ਮਹਿੰਗਾਈ ਦੀ ਮਾਰ ਹੇਠ ਹਨ। ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ਵਧਾ ਦਿੱਤੇ ਹਨ। ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਡੀਏਪੀ…

ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ ਮਹਿੰਗਾਈ ਦੀ ਮਾਰ ਹੇਠ ਹਨ। ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ਵਧਾ ਦਿੱਤੇ ਹਨ। ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਮਹਿੰਗੀ ਮਿਲੇਗੀ। ਪੰਜਾਬ ਵਿੱਚ ਪਹਿਲਾਂ 1200 ਰੁਪਏ ਵਿੱਚ ਖਾਦ ਮਿਲਦੀ ਸੀ, ਹੁਣ ਇਸ ਦੀ ਕੀਮਤ 1350 ਰੁਪਏ ਹੋ ਗਈ ਹੈ। ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਫਸਲ ਦੀ ਕੀਮਤ ਵਧਾਈ ਜਾਵੇ, ਉਨਾ ਹੀ ਖਾਦ ਦੀ ਮਾਤਰਾ ਵੀ ਵਧਾਈ ਜਾਵੇ। ਸਰਕਾਰ ਨੂੰ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

Also Read: ਫੁੱਲ ਸਪੀਡ ‘ਚ ਕੋਰੋਨਾ ਲਹਿਰ, ਇਕ ਹਫਤੇ ‘ਚ ਦੁੱਗਣੇ ਹੋਏ ਮਰੀਜ਼, 12 ਸੂਬਿਆਂ ‘ਚ ਲਗਾਤਾਰ ਵਧ ਰਹੇ ਮਾਮਲੇ

ਅੰਤਰਰਾਸ਼ਟਰੀ ਮੰਡੀ ਦਾ ਦਿੱਤਾ ਜਾ ਰਿਹਾ ਤਰਕ
ਕੇਂਦਰ ਸਰਕਾਰ ਦੀ ਤਰਫੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਬਾਜ਼ਾਰ ‘ਚ ਰੇਟ ਵਧਣ ਕਾਰਨ ਚੁੱਕਿਆ ਗਿਆ ਹੈ। ਪਿਛਲੀ ਵਾਰ ਵੀ ਕੇਂਦਰ ਨੇ ਦਰਾਂ ਵਿੱਚ ਵਾਧਾ ਕੀਤਾ ਸੀ। ਉਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਸਬਸਿਡੀ ਦੇ ਦਿੱਤੀ ਗਈ।

Also Read: ਅਟਾਰੀ ਵਾਘਾ ਸਰਹੱਦ ਤੋਂ ਕਸਟਮ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ, 102 ਕਿੱਲੋ ਹੈਰੋਇਨ ਬਰਾਮਦ

ਫਸਲਾਂ ਦੇ ਰੇਟ 2.5 ਫੀਸਦੀ, ਖਾਦਾਂ ਤੇ ਬੀਜਾਂ ‘ਚ 25 ਫੀਸਦੀ ਵਾਧਾ : ਲੱਖੋਵਾਲ
ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਮੁਸ਼ਕਿਲ ਨਾਲ ਫ਼ਸਲ ਦੇ ਰੇਟ ਵਿੱਚ 2.5 ਫ਼ੀਸਦੀ ਵਾਧਾ ਕਰਦੀ ਹੈ। ਇਸ ਦੇ ਨਾਲ ਹੀ ਖਾਦਾਂ ਅਤੇ ਬੀਜਾਂ ਦੇ ਰੇਟ ਵਿੱਚ 20 ਤੋਂ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕਿਸਾਨ ਪਹਿਲਾਂ ਹੀ ਕਰਜ਼ਾਈ ਹੈ। ਇੰਨੀ ਮਹਿੰਗੀ ਖਾਦ ਕਿੱਥੋਂ ਖਰੀਦ ਸਕਦਾ ਹੈ? ਪਹਿਲਾਂ ਹੀ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ। ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *