ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਵਾਲਾ ਹਮਲੇ ਦੇ ਜ਼ਖਮ ਹਾਲੇ ਤੱਕ ਭਰੇ ਨਹੀਂ ਸੀ ਅਜਿਹਾ ਹੀ ਇਕ ਹੋਰ ਮਾਮਲਾ ਜੰਮੂ-ਕਸ਼ਮੀਰ ਦੇ ਬਨਿਹਾਲ ਤੋਂ ਸਾਹਮਣੇ ਆਇਆ ਹੈ।
ਜਿੱਥੇ ਹਾਈਵੇ ਤੇ ਖੜੀ ਕਾਰ ਚ ਜੋਰਦਾਰ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਹਰ ਸੁਰੰਗ ਦੇ ਨੇੜੇ ਜੋਰਦਾਰ ਧਮਾਕਾ ਹੋਇਆ।
ਧਮਾਕੇ ਦੇ ਸਮੇਂ ਸੁਰੱਖਿਆ ਬਲਾਂ ਦਾ ਕਾਫਿਲਾ ਨੇੜੇ ਤੋਂ ਗੁਜਰ ਰਿਹਾ ਸੀ। ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਕਾਰ ਚ ਲੱਗੇ LPG ਸਲੰਡਰ ਦੇ ਕਾਰਨ ਇਹ ਧਮਾਕਾ ਹੋਇਆ ਹੈ।
ਨਾਲ ਹੀ ਸੂਤਰਾਂ ਤੋਂ ਇਹ ਵੀ ਕਹਿਣਾ ਹੈ ਕਿ ਇਸ ਨਾਲ ਪੁਲਵਾਮਾ ਹਮਲੇ ਨੂੰ ਫਿਰ ਤੋਂ ਦੁਹਰਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ।
ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਾਲੀ ਕਾਰ ਦਾ ਡਰਾਈਵਰ ਲਾਪਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ।



