ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਚੋਣ ਪ੍ਰਚਾਰ ਕਰ ਰੈ। ਨਾਲ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਇਕ ਦੂਜੇ ਤੇ ਨਿਸ਼ਾਨਾ ਵੀ ਸਾਧ ਰਹੇ ਹਨ। ਇਸ ਦੇ ਚੱਲਦੇ ਸੰਗਰੂਰ ਤੋਂ ਪੀਡੀਏ ਦੇ ਊਮੀਦਵਾਰ ਜੱਸੀ ਜਸਰਾਜ ਵੱਲੋਂ ਆਪ ਨੂੰ ਸੰਗਰੂਰ ਦਾ ਦਮਾਦ ਕਹਿਣ ਦੇ ਨਾਲ ਲੋਕਾਂ ਨੂੰ ਜੁੱਤੀਆਂ ਮਾਰਣ ਦੀ ਗੱਲ ਹੁਣ ਤੂਲ ਪਕੜਦੀ ਨਜ਼ਰ ਆ ਰਹੀ ਹੈ।
ਜੀ ਹਾਂ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਨੇ ਇਸ ਮਾਮਲੇ ਵਿਚ ਲੋਕਾਂ ਨੂੰ ਸੋਚ ਸਮਝਕੇ ਵੋਟ ਪਾਉਣ ਦੀ ਸਲਾਹ ਦਿੱਤੀ।
ਗੋਲਡੀ ਨੇ ਕਿਹਾ ਕਿ ਪਿੰਡ ਦੇ ਲੋਕ ਚੰਗੇ ਸੀ ਜੋ ਉਨ੍ਹਾਂ ਨੇ ਜਸਰਾਜ ਨੂੰ ਜੁੱਤੀਆਂ ਨਹੀਂ ਮਾਰੀ। ਨਾਲ ਹੀ ਗੋਲਡੀ ਨੇ ਕਿਹਾ ਕਿ ਸੰਗਰੂਰ ਚ ਉਨ੍ਹਾਂ ਦੀ ਪਾਰਟੀ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਹੀਂ ਹੈ।


