Dalljiet Kaur, haldi-mehndi ceremony: ਟੀਵੀ ਅਦਾਕਾਰਾ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਦਲਜੀਤ ਕੌਰ ਜੋ ਕਿ ਜਲਦ ਹੀ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਜੀ ਹਾਂ ਪਹਿਲੇ ਵਿਆਹ ਦੇ ਕੌੜੇ ਅਨੁਭਵ ਤੋਂ ਬਾਅਦ ਡਰੀ ਹੋਈ ਅਦਾਕਾਰਾ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਦੂਜੀ ਵਾਰ ਵਿਆਹ ਦਾ ਫੈਸਲਾ ਲਿਆ ਹੈ। ਇਹ ਸਾਰੀਆਂ ਗੱਲਾਂ ਅਦਾਕਾਰਾ ਨੇ ਆਪਣੇ ਇੱਕ ਇੰਟਰਵਿਊਜ਼ ਦੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ। ਅਦਾਕਾਰਾ ਨੇ ਇਸ ਸਾਲ ਨਿਖਿਲ ਪਟੇਲ ਦੇ ਨਾਲ ਮੰਗਣੀ ਕਰਵਾ ਲਈ ਸੀ ਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ। ਹੁਣ ਅਦਾਕਾਰਾ ਦੇ ਵਿਆਹ ਦੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।
‘ਕੁਲਵਧੂ’ ਅਦਾਕਾਰਾ ਦਲਜੀਤ ਕੌਰ ਇੱਕ ਵਾਰ ਫਿਰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਲਜੀਤ ਕੌਰ ਨਿਖਿਲ ਪਟੇਲ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਅਜਿਹੇ ‘ਚ ਅਭਿਨੇਤਰੀ ਕਾਫੀ ਉਤਸ਼ਾਹਿਤ ਹੋਣ ਦੇ ਨਾਲ-ਨਾਲ ਨਰਵਸ ਵੀ ਹੈ। ਦਲਜੀਤ ਦੇ ਵਿਆਹ ਦੀਆਂ ਰਸਮਾਂ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਮਹਿੰਦੀ ਤੋਂ ਲੈ ਕੇ ਹਲਦੀ ਤੱਕ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਤੱਕ ਪਹੁੰਚ ਚੁੱਕੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਖੁਸ਼ ਹਨ।
ਅਦਾਕਾਰਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਫੈਸਲਾ ਉਸ ਲਈ ਅਤੇ ਪੁੱਤਰ ਲਈ ਸਹੀ ਹੋਵੇਗਾ। ਅਦਾਕਾਰਾ ਦਾ ਮੰਨਣਾ ਹੈ ਕਿ ਉਹ ਨਿਖਿਲ ਅਤੇ ਉਸਦੀ ਧੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਦੀ ਹਾਂ।




