ਬਰਮਿੰਘਮ- ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੇ ਕਮਾਲ ਕਰ ਦਿੱਤਾ। ਨਿਊਜ਼ੀਲੈਂਡ ਖਿਲਾਫ ਮੈਚ ‘ਚ ਪੈਨਲਟੀ ਸ਼ੂਟਆਊਟ ਵਿੱਚ ਭਾਰਤੀ ਟੀਮ ਨੇ ਜਿੱਤ ਦਰਜ ਕਰ ਦਿੱਤੀ ਅਤੇ ਕਾਂਸੀ ਦੇ ਤਗ਼ਮਾ ‘ਤੇ ਕਬਜ਼ਾ ਕਰ ਲਿਆ। ਇਸ ਮੈਚ ਦੇ ਪੂਰੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ। ਇਸ ਤੋਂ ਬਾਅਦ ਭਾਰਤ ਦੀਆਂ ਧੀਆਂ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ।
Also Read: ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਪਹਿਲਕਦਮੀ, ਮੋਬਾਈਲ ਨੰਬਰ ਜਾਰੀ ਕਰ ਕਿਹਾ- ਭੇਜੋ ਆਪਣੇ ਮੁੱਦੇ
ਟੀਮ ਇੰਡੀਆ ਨੇ ਇਸ ਮੈਚ ਦੇ ਦੂਜੇ ਕੁਆਰਟਰ ਵਿੱਚ ਇੱਕ ਗੋਲ ਕੀਤਾ। ਇਸ ਦੌਰਾਨ ਭਾਰਤੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਕਿ ਅਗਲਾ ਗੋਲ ਵੀ ਕੀਤਾ ਜਾਵੇ। ਪਰ ਸਫਲਤਾ ਨਹੀਂ ਮਿਲੀ। ਤੀਜੇ ਕੁਆਰਟਰ ਦੇ ਅੰਤ ਤੱਕ ਟੀਮ ਇੰਡੀਆ ਨੇ 1-0 ਦੀ ਬੜ੍ਹਤ ਬਣਾ ਲਈ ਸੀ। ਪਰ ਨਿਊਜ਼ੀਲੈਂਡ ਨੇ ਚੌਥੇ ਕੁਆਰਟਰ ਵਿੱਚ ਗੋਲ ਕਰਕੇ 1-1 ਨਾਲ ਬਰਾਬਰੀ ਕਰ ਲਈ। ਪੂਰੇ ਸਮੇਂ ਤੱਕ ਮੈਚ ਦਾ ਸਕੋਰ 1-1 ਸੀ। ਇਸ ਲਈ ਪੈਨਲਟੀ ਸ਼ੂਟਆਊਟ ਰਾਹੀਂ ਨਤੀਜਾ ਤੈਅ ਕੀਤਾ ਗਿਆ।



